ਮਾਹਰ ਸਲਾਹਕਾਰ ਵੇਰਵਾ

idea99collage_fjghegiyue.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-06-17 13:53:23

Animals should be protected from ticks, mites and flies

ਪਸ਼ੂ ਪਾਲਣ: ਪਸ਼ੂਆਂ ਨੂੰ ਚਿੱਚੜ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਇਹ ਖੂੁਨ ਚੂਸਣ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਫੈਲਾਉਂਦੇ ਹਨ।

  • ਪਸ਼ੂਆਂ ਉਪਰ ਦਵਾਈ ਲਗਾਉਣ ਜਾਂ ਸ਼ੈੱਡ ਅੰਦਰ ਸਪਰੇਅ ਕਰਨ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
  • ਜੇ ਪਸ਼ੂ ਦੀ ਚਮੜੀ 'ਤੇ ਜਖਮ ਹੋਵੇ, ਤਾਂ ਉੱਥੇ ਚਿਚੜੀਆਂ ਵਾਲੀ ਦਵਾਈ ਨਾ ਲਗਾਉ। ਚਿਚੜੀਆਂ ਅਕਸਰ ਪਸ਼ੂਆਂ ਦੀ ਧੋਣ, ਲੇਵ ਦੇ ਆਸੇ ਪਾਸੇ ਅਤੇ ਪੂੰਛ ਥੱਲੇ ਲੁਕਦੇ ਹਨ, ਸੋ ਇਨ੍ਹਾਂ ਥਾਵਾਂ 'ਤੇ ਦਵਾਈ ਚੰਗੀ ਤਰ੍ਹਾਂ ਲਗਾਉ।
  • ਸ਼ੈੱਡ ਅੰਦਰ ਸਪਰੇਅ ਕਰਨ ਵੇਲੇ ਖੁਰਲੀਆਂ ਢੱਕ ਦਿਓ ਅਤੇ ਪਸ਼ੂਆ ਦੇ ਮੂੰਹ 'ਤੇ ਛਿਕਲੀ ਪਾ ਦਿਓ ਤਾਂ ਜੋ ਉਹ ਦਵਾਈ ਨਾ ਚੱਟਣ।