ਮਾਹਰ ਸਲਾਹਕਾਰ ਵੇਰਵਾ

idea99Flies_on_stockers.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-06-15 12:40:23

Animals should be protected from ticks, lice and flies

ਪਸ਼ੂ ਪਾਲਣ: ਪਸ਼ੂਆਂ ਨੂੰ ਚਿੱਚੜ, ਜੂੰਆਂ ਅਤੇ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਇਹ ਖੂਨ ਚੂਸਣ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਫੈਲਾਉਂਦੇ ਹਨ।

ਪਸ਼ੂਆਂ ਉੱਪਰ ਦਵਾਈ ਲਗਾਉਣ ਜਾਂ ਸ਼ੈੱਡ ਅੰਦਰ ਸਪਰੇਅ ਕਰਨ ਸਮੇਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜੇ ਪਸ਼ੂ ਦੀ ਚਮੜੀ 'ਤੇ ਜ਼ਖਮ ਹੋਵੇ, ਤਾਂ ਉੱਥੇ ਚਿਚੜੀਆਂ ਵਾਲੀ ਦਵਾਈ ਨਾ ਲਗਾਉ। ਚਿਚੜੀਆਂ ਅਕਸਰ ਪਸ਼ੂਆਂ ਦੀ ਧੋਣ, ਲੇਵੇ ਦੇ ਆਸੇ ਪਾਸੇ ਅਤੇ ਪੂੰਛ ਥੱਲੇ ਲੁਕਦੇ ਹਨ, ਸੋ ਇਨ੍ਹਾਂ ਥਾਵਾਂ 'ਤੇ ਦਵਾਈ ਚੰਗੀ ਤਰ੍ਹਾਂ ਲਗਾਓ। ਸ਼ੈੱਡ ਅੰਦਰ ਸਪਰੇਅ ਕਰਨ ਵੇਲੇ ਖੁਰਲੀਆਂ ਢੱਕ ਦਿਉ ਅਤੇ ਪਸ਼ੂਆਂ ਦੇ ਮੂੰਹ 'ਤੇ ਛਿੱਕਲੀ ਪਾਓ ਤਾਂ ਜੋ ਉਹ ਦਵਾਈ ਨਾ ਚੱਟਣ।