ਮਾਹਰ ਸਲਾਹਕਾਰ ਵੇਰਵਾ

idea99collage_qwscdfregfd.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-01-30 16:28:12

Animal nutrition during the winter

ਖਾਣ ਪੀਣ ਦਾ ਧਿਆਨ: ਠੰਡੇ ਮੌਸਮ ਦੌਰਾਨ ਪਸ਼ੂਆਂ ਲਈ ਲਗਭਗ 17 ਪ੍ਰਤੀਸ਼ਤ ਫਾਈਬਰ ਵਾਲੇ ਰਾਸ਼ਨ ਦੀ ਲੋੜ ਹੁੰਦੀ ਹੈ ਜੋ ਕਿ ਦੁੱਧ ਵਿਚ ਚਰਬੀ ਦੀ ਮਾਤਰਾ ਵਧਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ। ਪਸ਼ੂਆਂ ਲਈ ਤਿਆਰ ਕੀਤੀ ਵੰਡ ਵਿੱਚ ਅਨਾਜ (40%), ਖਲ੍ਹਾਂ (32%), ਬਰੈਨ (25%), ਖਣਿਜ ਮਿਸ਼ਰਣ (2%) ਅਤੇ ਆਮ ਨਮਕ (1%) ਹੋਣਾ ਚਾਹੀਦਾ ਹੈ। ਠੰਡ ਵਿੱਚ ਗਾਵਾਂ ਨੂੰ 20 ਫੀਸਦੀ ਤੱਕ ਜ਼ਯਾਦਾ ਚਾਰੇ ਦੀ ਲੋੜ ਪੈ ਸਕਦੀ ਹੈ। ਇਸ ਤੋਂ ਇਲਾਵਾ ਸਰੀਰ ਦੇ ਭਾਰ ਦੇ ਲਗਭਗ 0.8% ਵਾਧੂ ਊਰਜਾ ਨਾਲ ਭਰਭੂਰ ਅਨਾਜ ਦੁੱਧ ਦੇ ਆਮ ਉਤਪਾਦਨ ਅਤੇ ਹੋਰ ਜ਼ਰੂਰੀ ਸਰੀਰਕ ਗਤੀਵਿਧੀਆਂ ਨੂੰ ਬਣਾਈ ਰੱਖਣ ਲਈ ਅਤੇ ਠੰਡ ਦੇ ਤਣਾਅ ਦਾ ਮੁਕਾਬਲਾ ਕਰਨ ਲਈ ਖੁਆਇਆ ਜਾਣਾ ਚਾਹੀਦਾ ਹੈ।