ਮਾਹਰ ਸਲਾਹਕਾਰ ਵੇਰਵਾ

idea99collage_cattle_farm_drt.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-06 12:53:11

Animal care during increasing temperature in the August Month

ਪਸ਼ੂਆਂ ਦੀ ਦੇਖਰੇਖ- ਅਗਸਤ ਮਹੀਨੇ ਵਿੱਚ ਵਧੇ ਹੋਏ ਤਾਪਮਾਨ ਦੇ ਨਾਲ-ਨਾਲ ਹਵਾ ਵਿੱਚ ਨਮੀ ਵੀ ਪਸ਼ੂਆਂ 'ਤੇ ਵਾਧੂ ਦਬਾਅ ਬਣਾ ਦਿੰਦੀ ਹੈ। ਇਸ ਲਈ ਪਸ਼ੂਆਂ ਦੇ ਢਾਰਿਆਂ ਵਿੱਚੋਂ ਹਵਾ ਦੀ ਆਵਾਜਾਈ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ। ਇਸ ਦੇ ਨਾਲ-ਨਾਲ ਮੱਖੀਆਂ ਅਤੇ ਮੱਛਰਾਂ ਤੋਂ ਬਚਾਅ ਲਈ ਗੋਹੇ ਅਤੇ ਪਿਸ਼ਾਬ ਨੂੰ ਸ਼ੈੱਡ ਦੇ ਨੇੜੇ ਇਕੱਠਾ ਨਾ ਹੋਣ ਦਿਉ। ਚਿੱਚੜਾਂ ਦਾ ਵਾਧਾ ਰੋਕਣ ਲਈ ਫ਼ਰਸ਼/ ਕੰਧਾਂ ਨੂੰ ਟੀਪ ਕਰਵਾਉ ਅਤੇ ਯੋਗ ਦਵਾਈਆਂ ਦਾ ਛਿੜਕਾਅ ਕਰੋ।