ਮਾਹਰ ਸਲਾਹਕਾਰ ਵੇਰਵਾ

idea99horticulture.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-17 10:32:34

All the farmers are advised to keep regular checks at plants in the orchards

ਬਾਗਬਾਨੀ- ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ ਦੇ ਫ਼ਲ, ਅਮਰੂਦ, ਪਪੀਤਾ, ਅੰਬ, ਲੀਚੀ, ਚੀਕੂ ਆਦਿ ਦੀ ਲਵਾਈ ਲਈ ਢੁੱਕਵਾਂ ਸਮਾਂ ਹੈ।

  • ਫ਼ਲਦਾਰ ਬੂਟਿਆਂ ਖਾਸ ਕਰਕੇ ਨਿੰਬੂ ਜਾਤੀ ਦੇ ਫ਼ਲਦਾਰ ਬੂਟਿਆਂ ਤੇ ਆਏ ਨਵੇਂ ਫ਼ੁਟਾਰੇ ਉੱਪਰ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਹੋ ਸਕਦਾ ਹੈ ਇਸ ਲਈ Confidor @ 0.4 ਮਿਲੀਲੀਟਰ ਜਾਂ Actara 0.33 g ਦਾ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਅੰਬਾਂ ਦੇ ਬੂਟਿਆਂ ਨੂੰ ਚਿੱਟੇ ਦੇ ਰੋਗ ਤੋਂ ਬਚਾਉਣ ਲਈ Contaf @ 1.0 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।
  • ਆੜੂ ਅਤੇ ਅਲੂਚੇ ਦੇ ਬੂਟਿਆਂ ਨੂੰ 7-10 ਦਿਨ ਦੇ ਫ਼ਰਕ 'ਤੇ ਪਾਣੀ ਦਿੰਦੇ ਰਹੋ।
  • ਇਹਨਾਂ ਬਾਗਾਂ ਵਿੱਚ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਬਾਅਦ ਝੋਨੇ ਦੀ ਪਰਾਲੀ ਦੀ 10 ਸੈਂਟੀਮੀਟਰ (4-5 ਟਨ ਪ੍ਰਤੀ ਏਕੜ) ਮੋਟੀ ਤਹਿ ਵਿਛਾਉ।