ਮਾਹਰ ਸਲਾਹਕਾਰ ਵੇਰਵਾ

idea99horticulture.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-12-23 11:14:45

All the farmers are advised to keep regular checks at plants in the orchards

ਬਾਗਬਾਨੀ- ਸਦਾਬਹਾਰ ਫ਼ਲਦਾਰ ਬੂਟਿਆਂ ਖਾਸ ਕਰਕੇ ਛੋਟੇ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਸ਼ੌਰੇ ਕਰੋ।

  • ਇਸ ਕੰਮ ਲਈ ਸਰਕੰਡਾ, ਦੱਬ ਜਾਂ ਖ਼ਜ਼ੂਰ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
  • ਬੂਟਿਆਂ ਨੂੰ ਹਲਕੀਆਂ ਸਿੰਚਾਈਆਂ ਵੀ ਕੀਤੀਆਂ ਜਾ ਸਕਦੀਆਂ ਹਨ।
  • ਨਿੰਬੂ ਜਾਤੀ ਦੇ ਖ਼ਰੀਂਢ ਰੋਗ ਨੂੰ ਖ਼ਤਮ ਕਰਨ ਲਈ 50 ਗ੍ਰਾਮ streptocycline 25 ਗ੍ਰਾਮ copper sulphate 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।
  • ਬੋਰਡੋ ਮਿਸਰਣ (2:2:250) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
  • ਬੇਰਾਂ ਦੇ ਬੂਟਿਆਂ ਨੂੰ ਚਿੱਟੇ ਦੇ ਰੋਗ ਤੋਂ ਬਚਾਉਣ ਲਈ 0.25% (250 ਗ੍ਰਾਮ/100 ਲੀਟਰ ਪਾਣੀ) ਘੁਲਣਸ਼ੀਲ ਸਲਫਰ ਦਾ ਛਿੜਕਾਅ ਅਤੇ ਬੇਰਾਂ ਦੇ ਪੱਤਿਆਂ ਦੇ ਕਾਲੇ ਨਿਸ਼ਾਨਾਂ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਬੂਟਿਆਂ ਉੱਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰੋ।
  • ਬੇਰਾਂ ਉਪਰ ਇਸ ਸਮੇਂ ਭਰਵਾਂ ਫ਼ਲ ਲੱਗਿਆ ਹੋਇਆ ਹੈ ਇਸ ਲਈ ਇਸ ਮਹੀਨੇ ਇੱਕ ਸਿੰਚਾਈ ਜ਼ਰੂਰ ਕਰੋ।
  • ਪੱਤਝੜੀ ਕਿਸਮਾਂ ਦੇ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ, ਅੰਜ਼ੀਰ, ਅੰਗੂਰ ਆਦਿ ਲਗਾਉਣ ਲਈ ਖੇਤ ਦੀ ਤਿਆਰੀ ਸ਼ੁਰੂ ਕਰ ਲਵੋ।
  • ਅੰਬਾਂ ਦੀ ਗੂੰਦਹਿੜੀ ਦੀ ਰੋਕਥਾਮ ਲਈ ਦਰੱਖਤਾਂ ਦੇ ਮੁੱਖ ਤਣੇ ਦੁਆਲੇ ਅਲਕਾਥੇਨ ਸ਼ੀਟ ਚੰਗੀ ਤਰਾਂ ਲਪੇਟ ਦਿਉ।
  • ਅਮਰੂਦ ਅਤੇ ਬੇਰਾਂ ਨੂੰ ਛੱਡ ਕੇ ਬਾਕੀ ਸਾਰੇ ਮੁੱਖ ਫ਼ਲਦਾਰ ਬੂਟਿਆਂ ਨੂੰ ਦੇਸੀ ਖ਼ਾਦਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।