ਮਾਹਰ ਸਲਾਹਕਾਰ ਵੇਰਵਾ

idea99horticuture.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-11-13 10:14:17

All the farmers are advised to keep regular checks at plants in the orchards

ਬਾਗਬਾਨੀ- ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ ਅਤੇ ਜੜ੍ਹ-ਮੁੱਢ ਤੋਂ ਨਿਕਲਦਾ ਫ਼ੁਟਾਰਾ ਲਗਾਤਾਰ ਤੋੜਦੇ ਰਹੋ।

  • ਨਿੰਬੂ ਜਾਤੀ ਦੇ ਖ਼ਰੀਂਢ ਰੋਗ ਨੂੰ ਖ਼ਤਮ ਕਰਨ ਲਈ 50 ਗ੍ਰਾਮ ਸਟਰੈਪਟੋਸਾਈਕਲੀਨ 25 ਗ੍ਰਾਮ ਕੌਪਰ ਸਲਫੇਟ 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।
  • ਬੋਰਡੋ ਮਿਸਰਣ (2:2:250) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
  • ਅੰਬਾਂ ਦੀ ਮਾਲਫਾਰਮੇਸ਼ਨ ਵਾਲੇ ਗੁੱਛੇ 15 ਸੈਂਟੀਮੀਟਰ ਨਰੋਈ ਸ਼ਾਖ ਸਮੇਤ ਕੱਟ ਕੇ ਬੂਟਿਆਂ ਉੱਤੇ 100 ਗ੍ਰਾਮ ਅੇਨ. ਏ. ਏ ਦਾ ਛਿੜਕਾਅ ਕਰੋ।
  • ਇਸ ਦਵਾਈ ਨੂੰ ਪਹਿਲਾਂ 200 ਮਿਲੀਲੀਟਰ ਅਲਕੋਹਲ ਵਿੱਚ ਘੋਲ ਕੇ ਫਿਰ 500 ਲੀਟਰ ਪਾਣੀ ਵਿੱਚ ਘੋਲ ਬਣਾਉ।
  • ਬੇਰਾਂ ਦੇ ਬੂਟਿਆਂ ਨੂੰ ਚਿੱਟੇ ਦੇ ਰੋਗ ਤੋਂ ਬਚਾਉਣ ਲਈ 0.25% (250 ਗ੍ਰਾਮ/100 ਲੀਟਰ ਪਾਣੀ) ਘੁਲਣਸ਼ੀਲ ਸਲਫਰ ਦਾ ਛਿੜਕਾਅ ਅਤੇ ਬੇਰਾਂ ਦੇ ਪੱਤਿਆਂ ਦੇ ਕਾਲੇ ਨਿਸ਼ਾਨਾਂ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਬੂਟਿਆਂ ਉੱਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰੋ।
  • ਬੇਰਾਂ ਦੇ ਬਾਗਾਂ ਵਿੱਚ ਨਦੀਨਾਂ ਦੀ ਰੋਕਥਾਂਮ ਦੇ ਨਾਲ-ਨਾਲ ਫ਼ਲਾਂ ਦਾ ਕੇਰਾ ਘਟਾਉਣ ਅਤੇ ਝਾੜ ਵਿੱਚ ਵਾਧੇ ਲਈ ਝੋਨੇ ਦੀ ਪਰਾਲੀ (5.0 ਟਨ ਪ੍ਰਤੀ ਏਕੜ) ਦੀ ਯੂਰੀਆ ਖ਼ਾਦ ਦੀ ਦੂਜੀ ਕਿਸ਼ਤ ਪਉਣ ਤੋਂ ਬਾਅਦ ਵਰਤੋਂ ਕਰੋ।
  • ਛੋਟੇ ਜਾਂ ਅਜੇ ਫ਼ਲ ਨਾ ਦੇਣ ਲੱਗੇ ਬਾਗਾਂ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਜਿਵੇਂ ਕਿ ਕਣਕ, ਜੌਂ, ਛੋਲੇ, ਮਟਰ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ।