ਮਾਹਰ ਸਲਾਹਕਾਰ ਵੇਰਵਾ

idea99fruit.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-07-13 11:31:53

All the farmers are advised to keep regular checks at plants in the orchards

ਬਾਗਬਾਨੀ- ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਫ਼ਲਾਂ ਨਾਲ ਲੱਦੇ ਅਤੇ ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਹਲਕਾ ਪਾਣੀ ਦਿੰਦੇ ਰਹੋ।

  • ਬਰਸਾਤੀ ਮੌਸਮ ਵਿੱਚ ਛੋਟੇ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ ਅਤੇ ਜੜ੍ਹ-ਮੁੱਢ ਤੋਂ ਨਿਕਲਦਾ ਫ਼ੁਟਾਰਾ ਲਗਾਤਾਰ ਤੋੜਦੇ ਰਹੋ।
  • ਬੂਟਿਆਂ ਦੇ ਤਣਿਆਂ ਨੂੰ ਬਰਸਾਤੀ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਉਣ ਲਈ ਨੀਲਾ ਥੋਥਾ ਯੁਕਤ ਸਫ਼ੈਦੀ ਦੇ ਮਿਸ਼ਰਣ ਦਾ ਲੇਪ ਕਰੋ।
  • ਛੋਟੇ ਬਾਗਾਂ ਵਿੱਚ ਖਾਲੀ ਜ਼ਮੀਨ 'ਤੇ ਅੰਤਰ ਫਸਲਾਂ ਜਿਵੇਂ ਕਿ ਮੂੰਗੀ, ਮਾਂਹ, ਤਿੱਲ, ਗੁਆਰੀ ਆਦਿ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਫ਼ਲਦਾਰ ਬੂਟਿਆਂ ਅਤੇ ਅੰਤਰ ਫ਼ਸਲਾਂ ਵਿੱਚ ਉੱਚਿਤ ਦੂਰੀ ਅਤੇ ਦੋਵਾਂ ਦਾ ਸਿੰਚਾਈ ਪ੍ਰਬੰਧ ਵੱਖਰਾ ਹੋਣਾ ਚਾਹੀਦਾ ਹੈ।