ਮਾਹਰ ਸਲਾਹਕਾਰ ਵੇਰਵਾ

idea99fruits_pau.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-07-02 09:46:52

All the farmers are advised to keep regular checks at plants in the orchards

ਬਾਗਬਾਨੀ- ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਫ਼ਲਾਂ ਨਾਲ ਲੱਦੇ ਅਤੇ ਨਵੇਂ ਲਗਾਏ ਫ਼ਲਦਾਰ ਬੂਟਿਆਂ ਨੂੰ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਹਲਕਾ ਪਾਣੀ ਦਿੰਦੇ ਰਹੋ।

  • ਜੜ੍ਹ-ਮੁੱਢ ਤੋਂ ਨਿਕਲਦੇ ਫ਼ੁਟਾਰੇ ਨੂੰ ਲਗਾਤਾਰ ਤੋੜਦੇ ਰਹੋ।
  • ਬੂਟਿਆਂ ਦੇ ਤਣਿਆਂ ਨੂੰ ਤੇਜ ਗਰਮੀ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਨੀਲਾ ਥੋਥਾ ਯੁਕਤ ਸਫ਼ੈਦੀ ਦੇ ਮਿਸ਼ਰਣ ਦਾ ਲੇਪ ਕਰੋ।
  • ਅਮਰੂਦਾਂ ਦੇ ਪੂਰੀ ਤਰਾਂ ਤਿਆਰ ਸਖਤ-ਹਰੇ ਫ਼ਲਾਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਨਾਨ-ਵੂਵਨ ਲਿਫ਼ਾਫ਼ਿਆਂ ਨਾਲ ਢਕੋ।
  • ਸਦਾਬਹਾਰ ਕਿਸਮਾਂ ਦੇ ਨਵੇਂ ਫ਼ਲਦਾਰ ਬੂਟੇ ਲਗਾਉਣ ਲਈ ਤਿਆਰੀ ਸ਼ੁਰੂ ਕਰ ਲਵੋ।