ਮਾਹਰ ਸਲਾਹਕਾਰ ਵੇਰਵਾ

idea99pau_vegetables.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2020-12-23 16:20:38

Advisory related to Vegetables and Fruits for next days

ਸਬਜ਼ੀਆਂ- ਆਲੂਆਂ ਦੀ ਬੀਜ ਵਾਲੀ ਫਸਲ ਵਿੱਚ ਵਾਇਰਸ ਰੋਗ ਤੋਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਉ।

  • ਧੱਫੜੀ ਰੋਗ ਤੋਂ ਬਚਾਅ ਲਈ ਆਲੂ ਪੈਣ ਤੋਂ ਬਾਅਦ ਫਸਲ ਨੂੰ ਸੋਕਾ ਨਾ ਲੱਗਣ ਦਿਓ।
  • ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ ਇੰਡੋਫਿਲ ਐੱਮ-45 ਜਾਂ ਮਾਸ ਐਮ-45 ਜਾਂ ਮਾਰਕਜੈਬ ਜਾਂ ਐਂਟਰਾਕੋਲ ਜਾਂ ਕਵਚ 500 ਤੋਂ 700 ਗ੍ਰਾਮ ਜਾਂ ਕਾਪਰ ਔਕਸੀਕਲੋਰਾਈਡ 50 ਘੁਲਣਸ਼ੀਲ ਜਾਂ ਮਾਰਕ ਕਾਪਰ 750-1000 ਗ੍ਰਾਮ ਪ੍ਰਤੀ ਏਕੜ 250-350 ਲਿਟਰ ਪਾਣੀ ਵਿੱਚ ਪਾ ਕੇ ਹਫਤੇ-ਹਫਤੇ ਦੇ ਵਕਫ਼ੇ 'ਤੇ ਛਿੜਕਾਅ ਕਰੋ।
  • ਖੀਰੇ ਦੀ ਫਸਲ ਦੀ ਬੀਜਾਈ ਸੁਰੰਗਾਂ ਹੇਠ ਕੀਤੀ ਜਾ ਸਕਦੀ ਹੈ।

ਬਾਗਬਾਨੀ- ਇਸ ਸਮੇਂ ਠੰਡ ਵਿੱਚ ਕਾਫੀ ਵਾਧਾ ਲਗਾਤਾਰ ਹੁੰਦਾ ਹੈ ਅਤੇ ਇਸ ਸਮੇਂ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਪਪੀਤਾ, ਅਮਰੂਦ, ਲੀਚੀ, ਨਿੰਬੂ ਜਾਤੀ ਦੇ ਬੂਟੇ ਖਾਸ ਕਰਕੇ ਨਵੇਂ ਲਾਏ ਬੂਟਿਆਂ ਨੂੰ ਠੰਡ ਤੋ ਬਚਾਉਣ ਦੇ ਲਈ ਉਪਰਾਲੇ ਸ਼ੁਰੂ ਕਰ ਦਿਉ।

  • ਫ਼ਲਾਂ ਨਾਲ ਲੱਦੇ ਬਾਗਾਂ ਜਿਵੇਂ ਕਿ ਅਮਰੂਦ, ਬੇਰ, ਨਿੰਬੂ ਜਾਤੀ ਦੇ ਫ਼ਲ ਨੂੰ ਇਸ ਮਹੀਨੇ 1-2 ਪਾਣੀ ਜਰੂਰ ਦਿਉ।
  • ਅਮਰੂਦ ਅਤੇ ਬੇਰਾਂ ਨੂੰ ਛੱਡ ਕੇ ਬਾਕੀ ਸਾਰੇ ਫ਼ਲਦਾਰ ਬੂਟਿਆਂ ਨੂੰ ਦੇਸੀ ਖਾਦਾਂ ਪਉਣ ਦਾ ਕੰਮ ਸ਼ੁਰੂ ਕਰ ਦਿਉ।