ਮਾਹਰ ਸਲਾਹਕਾਰ ਵੇਰਵਾ

idea99vegetables-ak.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-08-13 17:36:55

Advisory for Vegetables from PAU

ਇਹ ਸਮਾਂ ਗੋਭੀ ਦੀ ਅਗੇਤੀਆਂ ਕਿਸਮਾਂ ਅਤੇ ਬਰਸਾਤ ਰੁੱਤ ਦੀਆਂ ਫ਼ਸਲਾਂ ਜਿਵੇਂ ਕਿ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦੀ ਬੀਜਾਈ ਲਈ ਢੁੱਕਵਾਂ ਹੈ। ਭਿੰਡੀ ਦੀ ਫ਼ਸਲ ਤੇ ਤੇਲੇ ਦੀ ਰੋਕਥਾਮ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 40 ਮਿ.ਲੀ. ਕੌਨਫੀਡੋਰ 17.8 (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ ਡਬਲਯੂ ਜੀ (ਥਾਇਆਮੈਥੋਕਸਮ) ਨੂੰ 100-125 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।

ਚੱਲ ਰਿਹਾ ਮੌਸਮ ਮਿਰਚਾਂ ਵਿੱਚ ਫਲਾਂ ਅਤੇ ਟਾਹਣੀਆਂ ਦੇ ਗਾਲ੍ਹੇਦੇ ਰੋਗ ਦੇ ਵਾਧੇ ਅਤੇ ਫੈਲਾਅ ਲਈ ਬਹੁਤ ਢੁਕਵਾਂ ਹੈ। ਇਸ ਰੋਗ ਤੋਂ ਬਚਾਅ ਲਈ 250 ਮਿਲੀਲਿਟਰ ਫੌਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।