ਮਾਹਰ ਸਲਾਹਕਾਰ ਵੇਰਵਾ

idea99rice_crops_09th_sep.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-09-09 12:49:16

Advisory for the farmers growing Rice

ਝੋਨਾ- ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ ਏ ਯੂ- ਪੱਤਾ ਰੰਗ ਚਾਰਟ ਵਿਧੀ ਵਰਤੋ।

  • ਝੋਨੇ ਦੀ ਫ਼ਸਲ ਦੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾ-ਬੰਨਿਆਂ ਨੂੰ ਸਾਫ ਰੱਖੋ।
  • ਜੇਕਰ ਹਮਲਾ ਨਜ਼ਰ ਆਵੇ ਤਾਂ 150 ਮਿਲੀਲੀਟਰ ਪਲਸਰ ਜਾਂ 26.8 ਗ੍ਰਾਮ ਐਪਿਕ ਜਾਂ 80 ਗ੍ਰਾਮ ਨਟੀਵੋ ਜਾਂ 200 ਮਿਲੀਲੀਟਰ ਐਮੀਸਟਾਰ ਟੌਪ ਜਾਂ ਟਿਲਟ ਜਾਂ ਫੌਲੀਕਰ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ।
  • ਬਾਸਮਤੀ ਦੀ ਫ਼ਸਲ ਵਿੱਚੋਂ ਝੰਡਾ ਰੋਗ ਨਾਲ ਪ੍ਰਭਾਵਿਤ ਬੂਟਿਆਂ ਨੂੰ ਪੁੱਟ ਕੇ ਦੱਬ ਦਿਓ।
  • ਝੋਨੇ ਵਿੱਚ ਚੂਹਿਆਂ ਦੀ ਰੋਕਥਾਮ ਲਈ ਸ਼ਾਮ ਨੂੰ ਚੂਹਿਆਂ ਦੀਆਂ ਸਾਰੀਆਂ ਖੁੱਡਾਂ ਦੇ ਮੂੰਹ ਬੰਦ ਕਰੋ ਤੇ ਅਗਲੇ ਦਿਨ ਤਾਜ਼ੀਆਂ ਖੁੱਲ੍ਹੀਆਂ ਖੁੱਡਾਂ ਵਿੱਚ 10-10 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਵਾਲੇ ਚੋਗ ਨੂੰ ਕਾਗਜ਼ ਦੀਆਂ ਢਿੱਲੀਆਂ ਪੁੜੀਆਂ ਵਿੱਚ ਤਕਰੀਬਨ 6 ਇੰਚ ਹਰ ਖੁੱਡ ਅੰਦਰ ਰੱਖੋ।
  • ਚੰਗੇ ਨਤੀਜੇ ਹਾਸਲ ਕਰਨ ਲਈ ਚੂਹੇਮਾਰ ਮੁਹਿੰਮ ਦਾ ਪਿੰਡ ਪੱਧਰ 'ਤੇ ਅਪਣਾਉਣਾ ਬਹੁਤ ਜ਼ਰੂਰੀ ਹੈ।
  • ਝੋਨੇ ਦੀ ਫ਼ਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ ਫ਼ਸਕ ਦੇ ਗੋਭ ਵਿੱਚ ਆਉਣ ਸਮੇਂ 500 ਗ੍ਰਾਮ ਕੋਸਾਈਡ ਜਾਂ 400 ਮਿਲੀਲੀਟਰ ਗਲੀਲਿਓ ਵੇਅ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ।
  • ਜੇਕਰ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਆਰਥਿਕ ਕਗਾਰ ਪੱਧਰ ਤੋਂ ਵੱਧ ਹੋਵੇ ਤਾਂ ਇਸ ਦੀ ਰੋਕਥਾਮ ਲਈ 80 ਮਿਲੀਲੀਟਰ ਨਿੰਮ ਅਧਾਰਿਤ ਕੀਟਨਾਸ਼ਕ ਇਕੋਟਿਨ ਜਾਂ 20 ਮਿਲੀਲੀਟਰ ਫੇਮ 480 ਐਸ ਸੀ ਜਾਂ 60 ਮਿਲੀਲੀਟਰ ਕੋਰਾਜ਼ਨ 18.5 ਐਸ ਸੀ ਜਾਂ 170 ਗ੍ਰਾਮ ਮੋਰਟਰ 75 ਐਸ ਜੀ ਜਾਂ 1 ਲੀਟਰ ਕੋਰੋਬਾਨ/ਡਰਮਟ/ਫੋਰਸ 20 ਈ ਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ।