ਮਾਹਰ ਸਲਾਹਕਾਰ ਵੇਰਵਾ

idea99idea99maize_and_moong.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-07-22 12:20:16

Advisory for the farmers growing Maize and Pulses

ਮੱਕੀ- ਬਾਰਿਸ਼ ਦਾ ਪਾਣੀ ਮੱਕੀ ਦੇ ਖੇਤ ਵਿੱਚ ਨਾ ਖੜ੍ਹਾ ਹੋਣ ਦਿਓ ਕਿਉਂਕਿ ਇਹ ਫ਼ਸਲ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀ। ਇਸ ਨਾਲ ਤਣਾ ਗਲਣ ਦੇ ਰੋਗ ਵਿੱਚ ਵਾਧਾ ਹੁੰਦਾ ਹੈ।

  • ਜੇਕਰ ਜ਼ਿਆਦਾ ਪਾਣੀ ਨਾਲ ਨੁਕਸਾਨ ਹੋ ਜਾਵੇ ਤਾਂ 6 ਕਿਲੋ ਯੂਰੀਆ 200 ਲੀਟਰ ਪਾਣੀ (3 ਪ੍ਰਤੀਸ਼ਤ) ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ ਦੇ ਫ਼ਰਕ ਤੇ ਦੋ ਵਾਰ ਛਿੜਕਾਅ ਕਰੋ।
  • ਮੱਕੀ ਦੀ ਫਸਲ ਦਾ ਗੜੂੰਅੇ ਤੇ ਰੋਕਥਾਮ ਲਈ 30 ਮਿਲੀਲੀਟਰ ਕੋਰਾਜ਼ਨ 18.5 ਐਸ ਸੀ ਨੂੰ 60 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ।ਇਸ ਸੁੰਡੀ ਦੀ ਰੋਕਥਾਮ ਪ੍ਰਜੀਵੀ ਕੀੜਾ ਟਰਾਈਕੋਗ੍ਰਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ।
  • ਦਾੜੀਆਂ ਵਾਲੀ ਫਸਲ ਤੇ ਫਾਲ ਅਰਮੀਵਰਮ ਦੀ ਰੋਕਥਾਮ ਲਈ 0.4 ਮਿਲੀਲੀਟਰ ਕੋਰਾਜਨ 18.5 ਐੱਸ ਸੀ ਜਾਂ 0.5 ਮਿਲੀਲੀਟਰ ਡੈਲੀਗੇਟ 11.7 ਐੱਸ ਸੀ ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ ਪ੍ਰਤੀ ਲੀਟਰ ਪਾਣੀ ‘ਚ ਘੋਲ ਕੇ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ। ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਮੱਕੀ ਦੀ ਗੋਭ ਵੱਲ ਨੂੰ ਕਰੋ।

ਦਾਲਾਂ- ਮੂੰਗੀ (ਐੱਮ ਐੱਲ 1808, ਐੱਮ ਐੱਲ-2056 ਅਤੇ ਐਮ ਐਲ 818) ਕਿਸਮਾਂ ਦੀ ਬਿਜਾਈ ਸ਼ੁਰੂ ਕਰ ਲਵੋ। ਪਿਛੇਤੀ ਬਿਜਾਈ ਕਾਰਨ ਫ਼ਸਲ ਦਾ ਝਾੜ ਘਟਦਾ ਹੈ।

  • ਮਾਂਹ ਦੀਆਂ ਕਿਸਮਾਂ (ਮਾਂਹ 114 ਅਤੇ ਮਾਂਹ 338) ਦੀ ਬਿਜਾਈ ਨੀਮ ਪਹਾੜੀ ਇਲਾਕਿਆਂ ਵਿੱਚ ਸੇਂਜੂ ਹਾਲਤਾਂ ਵਿੱਚ ਬਿਜਾਈ 25 ਜੁਲਾਈ ਤੱਕ ਕਰੋ।