ਮਾਹਰ ਸਲਾਹਕਾਰ ਵੇਰਵਾ

idea99livestock.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-30 09:53:50

Advisory for farmers doing Animal Husbandry

ਪਸ਼ੂ ਪਾਲਣ- ਜਨਮ ਤੋਂ ਤੁਰੰਤ ਬਾਅਦ ਵੱਛੜੂ ਦੇ ਨੱਕ ਅਤੇ ਮੂੰਹ ਤੋਂ ਜਾਲੇ ਸਾਫ ਕਰ ਦੇਣੇ ਚਾਹੀਦੇ ਹਨ।

  • ਆਮ ਤੌਰ 'ਤੇ ਗਾਂ ਵੱਛੇ ਨੂੰ ਜਨਮ ਦੇ ਤੁਰੰਤ ਬਾਅਦ ਹੀ ਚੱਟ ਕੇ ਸਾਫ ਕਰ ਦਿੰਦੀ ਹੈ, ਪਰ ਜੇ ਇਸ ਤਰ੍ਹਾਂ ਨਾ ਹੋਵੇ ਤਾਂ ਪਸ਼ੂ ਪਾਲਕ ਨੂੰ ਇੱਕ ਸਾਫ ਤੌਲੀਏ ਦੀ ਸਹਾਇਤਾ ਨਾਲ ਇਹ ਕਰ ਲੈਣਾ ਚਾਹੀਦਾ ਹੈ।
  • ਵੱਛੇ ਨੂੰ ਗਾਂ ਦਾ ਪਹਿਲਾਂ ਦੁੱਧ ਬਾਹੁਲੀ (ਕੋਲੋਸਟ੍ਰਮ) 2-3 ਦਿਨ ਲਈ ਜ਼ਰੂਰ ਪਿਲਾਉ।
  • ਇਹ ਸਰੀਰ ਦਾ 1/10 ਹਿੱਸਾ ਦਿੱਤਾ ਜਾ ਸਕਦਾ ਹੈ।
  • ਜਨਮ ਦੇ ਪਹਿਲੇ ਮਹੀਨੇ ਵੱਛਿਆਂ ਵਿੱਚ ਨਿਮੋਨੀਆ ਕਾਰਨ ਮੌਤ ਦਰ ਜਿਆਦਾ ਹੋ ਸਕਦੀ ਹੈ ਇਸ ਲਈ ਸਰੀਰ ਦਾ ਸਹੀ ਤਾਪਮਾਨ ਕਾਇਮ ਰੱਖਣਾ ਜ਼ਰੂਰੀ ਹੈ।
  • ਵੱਛੜੂ ਦੇ ਬੈਠਣ ਦੀ ਜਗ੍ਹਾ ਸਾਫ ਸੁਥਰੀ ਅਤੇ ਸੁੱਕੀ ਰੱਖੋ ਅਤੇ ਸਮੇਂ 'ਤੇ ਉਨ੍ਹਾਂ ਨੂੰ ਮਲੱਪਾਂ ਦੀ ਦਵਾਈ ਵੀ ਜ਼ਰੂਰ ਦਿਉ।