ਮਾਹਰ ਸਲਾਹਕਾਰ ਵੇਰਵਾ

idea99livestock.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-16 09:55:50

Advisory for farmers doing Animal Husbandry

ਪਸ਼ੂ ਪਾਲਣ- ਅੰਦਰੂਨੀ ਕੀਟ ਰੋਗ ਜਿਵੇਂ ਕਿ ਗੋਲ ਕੀੜੇ, ਚਪਟੇ ਕੀੜੇ ਆਦਿ ਦਾ ਵੱਖ-ਵੱਖ ਇਲਾਜ ਕੀਤਾ ਜਾਂਦਾ ਹੈ।

  • ਇਨ੍ਹਾਂ ਦੇ ਖਾਤਮੇ ਲਈ ਕਈ ਦਵਾਈਆਂ ਜਿਵੇਂ ਕਿ ਪਿਪਰਾਜੀਨ ਪਾਊਡਰ, ਫੈਨਬੈਂਡਾਜੋਲ, ਅਲਬੈਂਡਾਜੋਲ ਆਦਿ ਵਰਤ ਸਕਦੇ ਹਾਂ।
  • ਰੋਗੀ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖ ਰੱਖੋ।
  • ਸ਼ੱਕ ਦੀ ਹਾਲਤ ਵਿਚ ਸਾਰੇ ਵੱਗ ਦੇ ਗੋਹੇ ਦੀ ਲੈਬੋਰੇਟਰੀ ਤੋਂ ਪਰਖ ਕਰਵਾਉ ਅਤੇ ਖਾਸ ਕਰਕੇ ਉਨ੍ਹਾਂ ਪਸ਼ੂਆਂ ਦੀ ਜੋ ਕਿ ਖੁਰਾਕ ਪੂਰੀ ਮਿਲਣ ਦੇ ਬਾਵਜੂਦ ਵੀ ਕਮਜ਼ੋਰ ਰਹਿੰਦੇ ਹਨ।
  • ਖੁਨ ਦੀ ਪਰਖ ਵੀ ਜ਼ਰੂਰੀ ਹੈ ਕਿਉਂਕਿ ਕਈ ਰੋਗਾਂ ਦੀਆਂ ਨਿਸ਼ਾਨੀਆਂ ਪ੍ਰਗਟ ਹੋਣ ਤੋਂ ਪਹਿਲਾਂ ਹੀ ਪਹਿਚਾਣ ਕੀਤੀ ਜਾ ਸਕਦੀ ਹੈ।ਕੱਟੜੂ/ਵੱਛੜੂਆਂ ਨੂੰ ਪਹਿਲੇ 3 ਮਹੀਨੇ ਦੀ ਉਮਰ ਤੱਕ 3-4 ਵਾਰ ਕਿਰਮ ਰਹਿਤ ਕਰੋ।