ਮਾਹਰ ਸਲਾਹਕਾਰ ਵੇਰਵਾ

idea99livestocck.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-02-24 10:41:31

Advisory for farmers doing Animal Husbandry

ਪਸ਼ੂ ਪਾਲਣ- ਸਾਫ ਦੁੱਧ ਦੀ ਗੁਣਵੱਤਾ ਨੂੰ ਲੰਬੇ ਸਮੇਂ ਤੱਕ ਬਣਾ ਕੇ ਰੱਖਿਆ ਜਾ ਸਕਦਾ ਹੈ ਅਤੇ ਉਸਦੀ ਸੁਰੱਖਿਅਤ ਰਹਿਣ ਦੀ ਮਿਆਦ ਵੀ ਵੱਧ ਹੁੰਦੀ ਹੈ।

  • ਇਸ ਲਈ ਦੁੱਧ ਦੇ ਸਾਫ ਸੁਥਰੇ ਹੋਣ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਸਦੇ ਉਪਯੋਗ ਨਾਲ ਹੋਣ ਵਾਲੀਆਂ ਬੀਮਾਰੀਆਂ ਜਿਵੇਂ  typhoid fever, scarlet fever, diphtheria ਅਤੇ tuberculosis ਤੋਂ ਬਚਿਆ ਜਾ ਸਕੇ।
  • ਦੁੱਧ ਵਿਚ ਜੀਵਾਣੂੰਆਂ ਦੇ ਸੰਕ੍ਰਮਣ ਦੇ ਲਈ ਮੁੱਖ ਤੌਰ 'ਤੇ ਪਸ਼ੂ ਦਾ ਪਿਛਲਾ ਹਿੱਸਾ ਅਤੇ ਥਣਾਂ ਦਾ ਸਾਫ ਨਾ ਹੋਣਾ, ਇਸਦੇ ਇਲਾਵਾ ਦੋਧੀ ਦੀ ਨਿਜੀ ਸਾਫ ਸਫਾਈ, ਦੁੱਧ ਚੋਣ ਦੀ ਜਗ੍ਹਾ ਅਤੇ ਦੁੱਧ ਦੇ ਬਰਤਨ 'ਤੇ ਉਪਕਰਨ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
  • ਇਸ ਲਈ ਦੁੱਧ ਦੀ ਸ਼ੁੱਧਤਾ ਨੂੰ ਯਕੀਨੀ ਬਨਾਉਣ ਦੇ ਲਈ ਦੁੱਧ ਵਿਚ ਹੋਣ ਵਾਲੀ ਗੰਦਗੀ ਨੂੰ ਦੁੱਧ ਉਤਪਾਦਨ ਦੇ ਪੱਧਰ 'ਤੇ ਹੀ ਨਿਯੰਤ੍ਰਿਤ ਕੀਤਾ ਜਾਣਾ ਚਾਹੀਦਾ ਹੈ।