ਮਾਹਰ ਸਲਾਹਕਾਰ ਵੇਰਵਾ

idea99cow_shed.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-02-10 10:40:42

Advisory for farmers doing Animal Husbandry

ਪਸ਼ੂ ਪਾਲਣ- ਨਵਜੰਮੇ ਕੱਟੜੂ/ਵੱਛੜੂ ਠੰਡ ਵਿੱਚ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ, ਉਨ੍ਹਾਂ ਨੂੰ ਸਾਫ ਸੁਥਰੀ ਸੁੱਕੀ ਜਗ੍ਹਾ ਉੱਤੇ ਬੰਨੋ।

  • ਰਾਤ ਵੇਲੇ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨ ਵੇਲੇ ਧੁੱਪ ਵਿੱਚ  ਬੰਨੋ।
  • ਠੰਡੀ ਹਵਾ ਤੋਂ ਬਚਾਅ ਲਈ ਸ਼ੈੱਡ ਉੱਤੇ ਪੱਲੀ ਵੀ ਲਾਈ ਜਾ ਸਕਦੀ ਹੈ।
  • ਡੇਅਰੀ ਪਸ਼ੂਆਂ ਨੂੰ ਹਰੇ, ਪੁੰਗਰੇ ਹੋਏ, ਮਿੱਟੀ ਲੱਗੇ ਜਾਂ/ਗਲੇ/ਸੜੇ ਆਲੂ ਨਾ ਪਾਉ ਜੋ ਕਿ ਪਸ਼ੂਆਂ ਲਈ ਘਾਤਕ ਸਿੱਧ ਹੋ ਸਕਦੇ ਹਨ।
  • ਫਟੇ ਹੋਏ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ povidone iodine (1:4) ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।