ਮਾਹਰ ਸਲਾਹਕਾਰ ਵੇਰਵਾ

idea99livestock.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-02-03 13:35:15

Advisory for farmers doing Animal Husbandry

ਪਸ਼ੂ ਪਾਲਣ- ਪਸ਼ੂਆਂ ਨੂੰ ਆਸ ਕਰਵਾਉਣ ਤੋਂ 3 ਮਹੀਨੇ ਬਾਅਦ ਗਰਭ ਵਾਸਤੇ ਜ਼ਰੂਰ ਚੈੱਕ ਕਰਵਾਉ।

  • ਡੇਅਰੀ ਪਸ਼ੂਆਂ ਨੂੰ ਹਰੇ, ਪੁੰਗਰੇ ਹੋਏ, ਮਿੱਟੀ ਲੱਗੇ ਜਾਂ/ਗਲੇ/ਸੜੇ ਆਲੂ ਨਾ ਪਾਉ ਜੋ ਕਿ ਪਸ਼ੂਆਂ ਲਈ ਘਾਤਕ ਸਿੱਧ ਹੋ ਸਕਦੇ ਹਨ।
  • ਪਸ਼ੂਆਂ ਲਈ ਸਾਫ-ਸੁਥਰੇ ਤਾਜ਼ੇ ਪਾਣੀ ਦਾ ਹੋਣਾ ਬਹੁਤ ਮਹੱਤਤਾ ਰੱਖਦਾ ਹੈ।
  • ਸਰੀਰ ਦੇ ਤਾਪਮਾਨ ਨੂੰ ਕਾਇਮ ਰੱਖਣ ਲਈ, ਦੁੱਧ ਪੈਦਾ ਕਰਨ ਲਈ (ਦੁੱਧ ਵਿਚ ਲਗਭਗ 85 % ਪਾਣੀ ਹੁੰਦਾ ਹੈ), ਸਰੀਰ ਵਿੱਚੋਂ ਅਣਪਚੀ ਖੁਰਾਕ ਜਿਵੇਂ ਗੋਹਾ ਤੇ ਪਿਸ਼ਾਬ ਆਦਿ ਬਾਹਰ ਕੱਢਣ ਲਈ (ਕਿਉਂਕਿ ਗੋਹੇ ਤੇ ਪਿਸ਼ਾਬ ਵਿਚ ਤਕਰੀਬਨ 85 % ਅਤੇ 92 % ਕ੍ਰਮਵਾਰ ਪਾਣੀ ਦੀ ਮਾਤਰਾ ਹੁੰਦੀ ਹੈ), ਖੂਨ ਅਤੇ ਹੋਰ ਸਰੀਰਕ ਤਰਲ ਪਦਾਰਥਾਂ ਨੂੰ ਕਾਇਮ ਰੱਖਣ ਲਈ ਪਾਣੀ ਬਹੁਤ ਜ਼ਰੂਰੀ ਹੈ।