ਮਾਹਰ ਸਲਾਹਕਾਰ ਵੇਰਵਾ

idea99pashupaln.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2022-01-06 11:21:21

Advisory for farmers doing Animal Husbandry

ਪਸ਼ੂ ਪਾਲਣ- ਸਰਦੀਆਂ ਵਿੱਚ ਪਸ਼ੂਆਂ ਨੂੰ ਸਵੇਰੇ ਤੇ ਸ਼ਾਮ ਵੇਲੇ ਨਹੀਂ ਨਹਾਉਣਾ ਚਾਹੀਦਾ ਸਗੋਂ ਦੁਪਹਿਰ ਵੇਲੇ ਧੁੱਪ ਵਿਚ ਨਹਿਲਾਓ।

  • ਖਾਸ ਕਰਕੇ ਜਿਸ ਦਿਨ ਠੰਡੀ ਹਵਾ ਚੱਲ ਰਹੀ ਹੋਵੇ ਤਾਂ ਉਸ ਦਿਨ ਨਹੀਂ ਨਹਿਲਾਉਣਾ ਚਾਹੀਦਾ।
  • ਸਾਫ ਸੁਥਰਾ ਦੁੱਧ ਲੈਣ ਲਈ ਸਰਦੀਆਂ ਵਿੱਚ ਪਸ਼ੂਆਂ ਦੇ ਹਵਾਨੇ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਬੁਰਸ਼ ਦੇ ਨਾਲ ਸਾਫ ਕਰ ਦਿਉ ਤੇ ਬਾਅਦ ਵਿਚ ਸਾਫ ਕੱਪੜੇ ਨੂੰ ਗਿੱਲਾ ਕਰਕੇ ਹਵਾਨੇ 'ਤੇ ਫੇਰ ਦਿਉ।
  • ਧਿਆਨ ਰੱਖੋ ਕਿ ਜ਼ਿਆਦਾ ਸਰਦੀ ਵਾਲੇ ਦਿਨਾਂ ਵਿਚ ਪਸ਼ੂਆਂ ਨੂੰ ਸਵੇਰੇ ਅਤੇ ਸ਼ਾਮੀ ਠੰਡ ਵਿੱਚ ਬਾਹਰ ਨਾ ਕੱਢੋ ਅਤੇ ਇਨ੍ਹਾਂ ਨੂੰ ਬਾਹਰ ਖੁੱਲੀ ਜਗ੍ਹਾ ਵਿਚ ਜਾਂ ਦਰੱਖਤਾਂ ਹੇਠ ਨਾ ਬੰਨ੍ਹੋ ਤਾਂ ਜੋ ਉਨ੍ਹਾਂ ਨੂੰ ਠੰਡ ਨਾ ਲੱਗ ਜਾਵੇ।
  • ਠੰਡ ਕਾਰਣ ਪਸ਼ੂ ਦੀ ਦੁੱਧ ਦੇਣ ਦੀ ਸਮਰੱਥਾ ਵੀ ਘੱਟ ਜਾਵੇਗੀ ਅਤੇ ਕਈ ਬਿਮਾਰੀਆਂ ਵੀ ਲੱਗ ਜਾਣਗੀਆਂ।