ਮਾਹਰ ਸਲਾਹਕਾਰ ਵੇਰਵਾ

idea99wheat_cropss.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-12-04 10:51:53

Advisory for farmers cultivating Wheat crops

ਕਣਕ- ਕਿਸਾਨ ਵੀਰ ਕਣਕ ਦੀਆਂ PBW 771 ਅਤੇ PBW 752 ਦੀ ਕਿਸਮਾਂ ਦੀ ਬਿਜਾਈ ਸ਼ੁਰੂ ਕਰ ਲਵੋ।

  • ਕਣਕ ਦੀ ਹੈਪੀ ਸੀਡਰ ਨਾਲ ਜਾਂ ਸੂਪਰ ਸੀਡਰ ਨਾਲ ਬਿਜਾਈ ਨੂੰ ਤਰਜੀਹ ਦਿਓ।
  • ਕਣਕ ਦੇ 40 ਕਿਲੋ ਬੀਜ ਨੂੰ 13 ਮਿਲੀਲੀਟਰ Raxil easy/orius (400 ਮਿਲੀਲੀਟਰ ਪਾਣੀ ਵਿੱਚ ਘੋਲ ਕੇ) ਜਾਂ 40 ਗ੍ਰਾਮ Tebuseed/Seedex/Exzole ਜਾਂ 120 ਗ੍ਰਾਮ vitavax power ਜਾਂ 80 ਗ੍ਰਾਮ vitavax ਨਾਲ ਸੋਧ ਕੇ ਬੀਜੋ।
  • ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ Cruiser 70 ਡਬਲਯੂ ਐਸ ਜਾਂ 2 ਮਿਲੀਲਿਟਰ Neonix 20 FS ਜਾਂ 4 ਮਿਲੀਲਿਟਰ Dursban/Ruban/Durmet 20 EC ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁੱਕਾ ਲਵੋ।
  • Neonix ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ।
  • ਨੀਮ ਪਹਾੜੀ ਇਲਾਕਿਆਂ ਦੇ ਕਿਸਾਨ ਕਣਕ ਦੀਆਂ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ PBW 725, Unnat PBW 550, PBW 752 ਅਤੇ PBW 660 ਦੀ ਬਿਜਾਈ ਕਰ ਸਕਦੇ ਹਨ।