ਮਾਹਰ ਸਲਾਹਕਾਰ ਵੇਰਵਾ

idea99idea99wheat_crops.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-11-12 11:39:56

Advisory for farmers cultivating Wheat crops

ਕਣਕ- ਕਣਕ ਦੀਆਂ PBW 869, PBW 824, PBW 803, Sunehri (PBW 766), PBW 1 Chapati, DBW 222, DBW 187, HD 3226, Unnat PBW 343, Unnat PBW 550, PBW 1 Zinc, PBW 725, PBW 677, HD 3086, WH 1105, HD 2967 ਅਤੇ ਵਡਾਣਕ ਕਣਕ ਦੀਆਂ WHD 943 ਅਤੇ PDW 291 ਕਿਸਮਾਂ ਦੀ ਬਿਜਾਈ ਸ਼ੁਰੂ ਕਰ ਲਵੋ।

  • ਕਣਕ ਦੀ ਹੈਪੀ ਸੀਡਰ ਨਾਲ ਜਾਂ ਸੂਪਰ ਸੀਡਰ ਨਾਲ ਬਿਜਾਈ ਨੂੰ ਤਰਜੀਹ ਦਿਓ।
  • ਕਣਕ ਦੇ 40 ਕਿਲੋ ਬੀਜ ਨੂੰ 13 ਮਿਲੀਲੀਟਰ Raxil easy/orius (400 ਮਿਲੀਲੀਟਰ ਪਾਣੀ ਵਿੱਚ ਘੋਲ ਕੇ) ਜਾਂ 40 ਗ੍ਰਾਮ Tebuseed/Seedex/Exzole ਜਾਂ 120 ਗ੍ਰਾਮ vitavax power ਜਾਂ 80 ਗ੍ਰਾਮ vitavax ਨਾਲ ਸੋਧ ਕੇ ਬੀਜੋ।
  • ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ Cruiser 70 ਡਬਲਯੂ ਐਸ ਜਾਂ 2 ਮਿਲੀਲਿਟਰ Neonix 20 FS ਜਾਂ 4 ਮਿਲੀਲਿਟਰ Dursban/Ruban/Durmet 20 EC ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁੱਕਾ ਲਵੋ।
  • Neonix ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ।