ਮਾਹਰ ਸਲਾਹਕਾਰ ਵੇਰਵਾ

idea99wheat_and_mustard_(2).jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-03 08:53:58

Advisory for farmers cultivating Wheat and Oil Seeds

ਕਣਕ- ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰੋ।

  • ਜੇਕਰ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ 'ਤੇ 0.1 ਪ੍ਰਤੀਸ਼ਤ Custodia/Caviet/Opera/Tilt/Stilt/Bumper/Shine/Markzole ਜਾਂ 0.06 ਪ੍ਰਤੀਸ਼ਤ Nativo ਦਾ ਛਿੜਕਾਅ ਕਰੋ।
  • ਇਨ੍ਹਾਂ ਦਿਨ੍ਹਾਂ ਵਿੱਚ ਰਵਾਇਤੀ ਤਰੀਕੇ ਨਾਲ ਬੀਜੀ ਕਣਕ ਨੂੰ ਚੁਹਿਆਂ ਤੋਂ ਬਚਾਉਣ ਲਈ zinc phosphide or bromadiolone bait ਦਾ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ (ਦੋਧੇ ਦਾਣੇ ਪੈਣ ਤੋਂ ਪਹਿਲਾਂ) ਦੇ ਹਿਸਾਬ ਨਾਲ ਫਸਲ ਵਿੱਚ ਰੱਖੋ।
  • ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਦੂਧੀਆ ਦਾਣੇ ਪੈਣ ਤੋਂ ਪਹਿਲਾਂ zinc phosphide or bromadiolone bait ਦਾ ਜ਼ਹਿਰੀਲਾ ਚੋਗ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਗਜ਼ ਦੇ ਟੁਕੜਿਆਂ ਉੱਪਰ 40 ਥਾਵਾਂ 'ਤੇ 10 ਗ੍ਰਾਮ ਪ੍ਰਤੀ ਥਾਂ ਰੱਖੋ।
  • ਕਰਨਾਲ ਬੰਟ ਮੁਕਤ ਬੀਜ ਤਿਆਰ ਕਰਨ ਲਈ ਫ਼ਸਲ 'ਤੇ ਸਿਫਾਰਿਸ਼ ਕੀਤਾ ਉੁਲੀਨਾਸ਼ਕ Tilt 25 ਤਾਕਤ ਦੀ 200 ਮਿਲੀਲੀਟਰ ਮਾਤਰਾ 200 ਲੀਟਰ ਪਾਣੀ ਵਿੱਚ ਪਾ ਕੇ ਸਿੱਟਾ ਨਿਕਲਣ ਵੇਲੇ ਇੱਕ ਛਿੜਕਾਅ ਕਰੋ।

ਤੇਲ ਬੀਜ- ਰਾਇਆ ਦੇ ਚੇਪੇ ਦੀ ਰੋਕਥਾਮ ਲਈ ਜਦੋਂ 40 ਤੋਂ 50 ਪ੍ਰਤੀਸ਼ਤ ਪੌਦਿਆਂ 'ਤੇ ਚੇਪਾ ਨਜ਼ਰ ਆਵੇ ਤਾਂ 40 ਗ੍ਰਾਮ Actara 25 WG (thiamethoxam) ਜਾਂ 400 ਮਿਲੀਲੀਟਰ Rogor 30 EC (dimethoate) ਜਾਂ 600 ਮਿਲੀਲੀਟਰ Dursban/Coroban 20 EC (chlorpyriphos) ਨੂੰ 80 ਤੋਂ 125 ਲੀਟਰ ਪਾਣੀ (ਫਸਲ ਦੀ ਹਾਲਤ ਅਨੁਸਾਰ) ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਸਾਫ ਮੌਸਮ ਹੋਣ 'ਤੇ ਕਰੋ।