ਮਾਹਰ ਸਲਾਹਕਾਰ ਵੇਰਵਾ

idea99wheat_and_oil_seeds_pau_20th_oct.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-10-20 08:45:13

Advisory for farmers cultivating Wheat and Oil Seed crops

ਕਣਕ- ਕਣਕ ਦੀ ਫਸਲ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਲਵੋ।

  • ਸੇਂਜੂ ਹਾਲਤਾਂ ਲਈ ਕਣਕ ਦੀਆਂ ਪੀ ਬੀ ਡਬਲਯੂ 869, ਪੀ ਬੀ ਡਬਲਯੂ 824, ਸੁਨੇਹਰੀ (ਪੀ ਬੀ ਡਬਲਯੂ 766), ਪੀ ਬੀ ਡਬਲਯੂ 1 ਚਪਾਤੀ, ਡੀ ਬੀ ਡਬਲਯੂ 187, ਐਚ ਡੀ 3226, ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 1 ਜ਼ਿੰਕ, ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105, ਐਚ ਡੀ 2967 ਅਤੇ ਵਡਾਣਕ ਕਣਕ ਦੀਆਂ ਡਬਲਯੂ ਐਚ ਡੀ 943 ਅਤੇ ਪੀ ਡੀ ਡਬਲਯੂ 291 ਕਿਸਮਾਂ ਦੀ ਬਿਜਾਈ ਲਈ ਬੀਜ ਦਾ ਪ੍ਰਬੰਧ ਕਰ ਲਵੋ।

ਤੇਲਬੀਜ- ਇਹ ਸਮਾਂ ਗੋਭੀ ਸਰੋਂ ਦੀਆਂ ਕਿਸਮਾਂ ਪੀ ਜੀ ਐਸ ਐਚ 1707, ਜੀ ਐਸ ਸੀ 7, ਜੀ ਐਸ ਸੀ 6, ਹਾਇਓਲਾ ਪੈਕ 401, ਜੀ ਐਸ ਐਲ 2 ਅਤੇ ਜੀ ਐਸ ਐਲ 1 ਦੀ ਬਿਜਾਈ ਲਈ ਢੁੱਕਵਾਂ ਹੈ।

  • ਇਸ ਸਮੇਂ ਰਾਇਆ ਦੀਆਂ ਕਿਸਮਾਂ ਆਰ ਸੀ ਐਚ 1, ਪੀ ਐਚ ਆਰ 126, ਗਿਰੀਰਾਜ, ਆਰ ਐਲ ਸੀ 3, ਪੀ ਬੀ ਆਰ 357, ਆਰ ਐਲ ਐਮ 619, ਪੀ ਬੀ ਆਰ 97 ਅਤੇ ਪੀ ਬੀ ਆਰ 91 ਦੀ ਬਿਜਾਈ ਵੀ ਸ਼ੁਰੂ ਕਰ ਲਵੋ।
  • ਜੇਕਰ ਗੋਭੀ ਸਰੋਂ ਦੀ ਬਿਜਾਈ ਕਿਸੇ ਕਾਰਨ ਲੇਟ ਹੋ ਰਹੀ ਹੈ ਤਾਂ ਗੋਭੀ ਸਰੋਂ ਦੀ ਪਨੀਰੀ ਤਿਆਰ ਕਰਕੇ ਹੀ ਨਵੰਬਰ ਤੋ ਅੱਧ ਦਸੰਬਰ ਤੱਕ ਲਗਾ ਸਕਦੇ ਹਾਂ। ਗੋਭੀ ਸਰੋਂ ਦੀ ਪਨੀਰੀ ਤਿਆਰ ਕਰਨ ਲਈ 400 ਗ੍ਰਾਮ ਬੀਜ ਇੱਕ ਕਿੱਲੇ ਲਈ ਕਾਫੀ ਹੈ।