ਮਾਹਰ ਸਲਾਹਕਾਰ ਵੇਰਵਾ

idea99sugarcane,_pulses_and_green_fodder.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-10-20 08:56:12

Advisory for farmers cultivating sugarcane, green fodder and pulses

ਗੰਨਾ- ਗੰਨੇ ਦੀ ਫ਼ਸਲ ਨੇੜਿਓ ਬਰੂ ਦੇ ਬੂਟੇ ਪੁੱਟ ਦਿਓ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫ਼ਸਲ 'ਤੇ ਫੈਲਦੀ ਹੈ।

  • ਗੰਨੇ ਦੇ ਘੋੜੇ ਦੀ ਰੋਕਥਾਮ ਲਈ 600 ਮਿਲੀਲੀਟਰ ਕਲੋਰਪਾਈਰੀਫਾਸ 20 ਈ ਸੀ 400 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ।

ਦਾਲਾਂ- ਬਰਾਨੀ ਇਲਾਕਿਆਂ ਵਿੱਚ ਦੇਸੀ ਛੋਲਿਆਂ ਦੀ ਕਿਸਮ ਪੀ ਡੀ 4 ਦੇ ਬੀਜਣ ਲਈ ਢੁੱਕਵਾਂ ਸਮਾਂ ਹੈ। ਧਿਆਨ ਰਹੇ ਕਿ ਇਹ ਕਿਸਮ ਸਿਲ ਵਾਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤ ਲਈ ਹੈ।

ਹਰਾ ਚਾਰਾ- ਜਵੀਂ ਦੀਆਂ ਸਿੰਗਲ ਕੱਟ ਵਾਲੀ ਕਿਸਮਾਂ (ਓ ਐਲ 11, ਓ ਐਲ 12, ਓ ਐਲ 13 ਅਤੇ ਓ ਐਲ 15) ਅਤੇ ਮਲਟੀ ਕੱਟ ਕਿਸਮਾਂ (ਓ ਐਲ 10 ਅਤੇ ਓ ਐਲ 14) ਦੇ ਬੀਜਣ ਲਈ ਇਹ ਢੁੱਕਵਾਂ ਸਮਾਂ ਹੈ। ਜਵੀਂ ਨੂੰ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।