ਮਾਹਰ ਸਲਾਹਕਾਰ ਵੇਰਵਾ

idea99sugarcane.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-01-29 10:47:48

Advisory for farmers cultivating Sugarcane crop

ਗੰਨਾ- ਗੰਨੇ ਦੀਆਂ ਦਰਮਿਆਨੀਆਂ ਅਤੇ ਪਿਛੇਤੀਆਂ ਕਿਸਮਾਂ ਜੋ ਕਿ ਜਨਵਰੀ ਦੇ ਅਖ਼ੀਰ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ, ਦੀ ਪੀੜਾਈ ਅਤੇ ਕਟਾਈ (ਮਿੱਲਾਂ ਲਈ) ਸ਼ੁਰੂ ਕਰ ਦਿਓ।

  • ਬੀਜ ਲਈ ਰੱਖੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹੋ।
  • ਕੋਰੇ ਤੋਂ ਪ੍ਰਭਾਵਿਤ ਬੀਜ ਘੱਟ ਉੱਗਦਾ ਹੈ।
  • ਮੁੱਢੇ ਰੱਖਣ ਵਾਲੇ ਗੰਨੇ ਦੀ ਕਟਾਈ ਜ਼ਮੀਨ ਦੀ ਪੱਧਰ 'ਤੇ ਕਰੋ ਜਿਸ ਨਾਲ ਫੁਟਾਰਾ ਚੰਗਾ ਹੁੰਦਾ ਹੈ।
  • ਕਟਾਈ ਤੋਂ ਬਾਅਦ ਖੇਤ ਨੂੰ ਪਾਣੀ ਦੇ ਦਿਓ ਅਤੇ ਗੰਨੇ ਦੀਆਂ ਕਤਾਰਾਂ ਵਿਚਕਾਰ ਹਲ ਵਾਹ ਦਿਓ ਤਾਂ ਜੋ ਨਦੀਨਾਂ ਦੀ ਰੋਕਥਾਮ ਹੋ ਸਕੇ।
  • ਤਰਾਈ ਗੜੂੰਏਂ ਦੀਆਂ ਸੁੰਡੀਆਂ ਮੁੱਢਾਂ ਜਾਂ ਸ਼ਾਖਾਂ 'ਤੇ ਦਿਖਾਈ ਦੇਣ, ਤਾਂ ਪ੍ਰਭਾਵਿਤ ਬੂਟੇ ਇਕੱਠੇ ਕਰਕੇ ਨਸ਼ਟ ਕਰ ਦਿਓ।