ਮਾਹਰ ਸਲਾਹਕਾਰ ਵੇਰਵਾ

idea99vegetabless.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-31 09:09:24

Advisory for farmers cultivating Muskmelon, Cucumber, Bottle Gourd and Sponge Gourd

ਸਬਜ਼ੀਆਂ- ਮਿਰਚ ਅਤੇ ਬੈਂਗਣ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫਾਰਿਸ਼ ਕੀਤੇ ਫ਼ਾਸਲੇ 'ਤੇ ਹੀ ਖੇਤ ਵਿੱਚ ਲਗਾ ਦਿਉ।

  • ਇਹ ਸਮਾਂ ਭਿੰਡੀ ਦੀ ਪੰਜਾਬ ਸੁਹਾਵਨੀ ਅਤੇ ਲੋਬੀਏ ਦੀ ਕਾਉਪੀਜ 263 ਦੀ ਬਿਜਾਈ ਲਈ ਢੁੱਕਵਾਂ ਹੈ।
  • ਇਨ੍ਹਾਂ ਦਿਨ੍ਹਾਂ ਵਿੱਚ ਕੱਦੂ ਜਾਤੀ ਦੀ ਸਬਜ਼ੀਆਂ ਜਿਵੇਂ ਕਿ ਖਰਬੂਜਾ, ਚੱਪਣ ਕੱਦੂ, ਖੀਰਾ, ਘੀਆ, ਹਲਵਾ ਕੱਦੂ, ਕਾਲੀ ਤੋਰੀ, ਤਰ, ਵੰਗਾ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ।
  • ਜਾਮਣੀ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਗੰਢਿਆਂ ਦੀ ਫ਼ਸਲ 'ਤੇ 300 ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲੀਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
  • ਇਹ ਛਿੜਕਾਅ ਬਿਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋਣ 'ਤੇ ਹੀ ਕਰੋ।
  • ਇਹ ਛਿੜਕਾਅ ਦਸ ਦਿਨਾਂ ਦੇ ਵਕਫ਼ੇ 'ਤੇ ਤਿੰਨ ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਕਰੋ।