ਮਾਹਰ ਸਲਾਹਕਾਰ ਵੇਰਵਾ

idea99vegetables_(1).jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-03-03 09:29:32

Advisory for farmers cultivating Muskmelon, Cucumber, Bottle Gourd and Sponge Gourd

ਸਬਜ਼ੀਆਂ- ਮਿਰਚ ਅਤੇ ਸ਼ਿਮਲਾ ਮਿਰਚ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫਾਰਿਸ਼ ਕੀਤੇ ਫ਼ਾਸਲੇ 'ਤੇ ਹੀ ਖੇਤ ਵਿੱਚ ਲਗਾ ਦਿਉ।

  • ਬੈਂਗਣ ਦੇ ਹਾਈਬਰਿਡ  BH-2, PBH-3, PBH-4, PBH-5, PBH41 ਅਤੇ PBH-42 ਅਤੇ ਹੋਰ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿੱਚ ਲਗਾ ਦਿਉ।
  • ਇਹ ਸਮਾਂ ਭਿੰਡੀ ਦੀ ਪੰਜਾਬ ਸੁਹਾਵਨੀ ਅਤੇ ਲੋਬੀਏ ਦੀ ਕਾਉਪੀਜ 263 ਦੀ ਬਿਜਾਈ ਲਈ ਢੁੱਕਵਾਂ ਹੈ।
  • ਇਨ੍ਹਾਂ ਦਿਨ੍ਹਾਂ ਵਿੱਚ ਕੱਦੂ ਜਾਤੀ ਦੀ ਸਬਜ਼ੀਆਂ ਜਿਵੇਂ ਕਿ ਖਰਬੂਜਾ, ਚੱਪਣ ਕੱਦੂ, ਖੀਰਾ, ਘੀਆ, ਹਲਵਾ ਕੱਦੂ, ਕਾਲੀ ਤੋਰੀ, ਤਰ, ਵੰਗਾ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ।