ਮਾਹਰ ਸਲਾਹਕਾਰ ਵੇਰਵਾ

idea99idea99idea99vegetables.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2022-01-20 10:34:56

Advisory for farmers cultivating Carrot, Radish, Turnip, Coriander and Peas

ਸਬਜ਼ੀਆਂ- ਸਬਜ਼ੀਆਂ ਜਿਵੇਂ ਕਿ ਆਲੂ, ਗਾਜਰ, ਮੂਲੀ, ਸ਼ਲਗਮ, ਪਾਲਕ, ਧਨੀਆ, ਮੇਥੀ, ਲਸਣ ਅਤੇ ਮਟਰ, ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਦੀ ਮਲਚਿੰਗ ਕੀਤੀ ਜਾ ਸਕਦੀ ਹੈ।

  • ਮਲਚਿੰਗ ਦੀ ਵਰਤੋਂ ਨਾਲ ਜ਼ਮੀਨ ਦਾ ਤਾਪਮਾਨ ਕੁਝ ਹੱਦ ਤੱਕ ਬਰਕਰਾਰ ਰਹਿੰਦਾ ਹੈ।
  • ਇਹ ਸਮਾਂ ਫੁੱਲ ਗੋਭੀ ਦੀਆਂ ਪਿਛੇਤੀ ਮੌਸਮ ਦੀ ਕਿਸਮਾਂ ਦੀ ਪਨੀਰੀ ਦੀ ਲਵਾਈ ਲਈ ਢੁੱਕਵਾਂ ਹੈ।
  • ਗਾਜਰ, ਮੂਲੀ, ਸ਼ਲਗਮ, ਪਾਲਕ, ਧਨੀਆ, ਮੇਥੀ, ਲਸਣ ਅਤੇ ਮਟਰਾਂ ਦੀ ਮੁੱਖ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ-89 ਅਤੇ ਮਿੱਠੀ ਫਲੀ ਦੀ ਬੀਜਾਈ ਲਈ ਢੁੱਕਵਾਂ ਸਮਾਂ ਹੈ।
  • ਇਹ ਸਮਾਂ ਟਮਾਟਰ, ਬੈਂਗਣ, ਮਿਰਚ ਅਤੇ ਸ਼ਿਮਲਾ ਮਿਰਚ ਦੀ ਪਨੀਰੀ ਦੀ ਬੀਜਾਈ ਲਈ ਸਮਾਂ ਢੁੱਕਵਾਂ ਹੈ।
  • ਪਿਆਜ ਦੀ ਪਨੀਰੀ ਦੀ ਬੀਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਬੀਜੋ।
  • ਆਲੁਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ 500-700 ਗ੍ਰਾਮ Indofil M-45/Mass M-45/Markzeb/Antracol/Kavach ਜਾਂ 750-1000 ਗ੍ਰਾਮ Copper Oxychloride 50 WP/Mark copper ਨੂੰ 250-350 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 'ਤੇ ਹਫਤੇ-ਹਫਤੇ ਦੇ ਵਕਫੇ 'ਤੇ ਛਿੜਕਾਅ ਕਰੋ।
  • ਆਲੂਆਂ ਦੀ ਫ਼ਸਲ ਨੂੰ ਵਿਸ਼ਾਣੂ ਰੋਗ ਤੋਂ ਬਚਾਉਣ ਲਈ ਆਪਣੇ ਖੇਤਾਂ ਦਾ ਸਰਵੇਖਣ ਕਰੋ।
  • ਜੇਕਰ ਵਿਸ਼ਾਣੂ ਰੋਗਾਂ ਨਾਲ ਪ੍ਰਭਾਵਿਤ ਬੂਟੇ ਨਜ਼ਰ ਆਉਣ ਤਾਂ ਉਹਨਾਂ ਨੂੰ ਆਲੂ ਸਮੇਤ ਪੁੱਟ ਕੇ ਦੱਬ ਦਿਓ।