ਮਾਹਰ ਸਲਾਹਕਾਰ ਵੇਰਵਾ

idea99forest.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-09-13 14:01:43

Advisory for Farm Forestry in the month of September

ਵਣ ਖੇਤੀ ਸੰਬੰਧੀ ਕਿਸਾਨਾਂ ਲਈ ਸੁਝਾਅ ਹੇਠ ਦੱਸੇ ਅਨੁਸਾਰ ਹਨ:

  • ਪਾਪਲਰ : ਜਦੋਂ ਤਾਪਮਾਨ ਘਟਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਹਫ਼ਤੇ ਦੀ ਬਜਾਏ ਪੰਦਰਾਂ ਦਿਨ ਬਾਅਦ ਲਗਾਉਣਾ ਚਾਹੀਦਾ ਹੈ। ਤਿੰਨ ਸਾਲ ਤੋਂ ਘੱਟ ਉਮਰ ਦੇ ਪਾਪਲਰ ਹੇਠਾਂ ਪੱਤਝੜ ਕਮਾਦ ਨੂੰ ਲਗਾਇਆ ਜਾ ਸਕਦਾ ਹੈ । ਜਦੋਂ ਕਿ ਚਾਰੇ ਲਈ ਮੱਕੀ, ਚਰ੍ਹੀ ਤੇ ਬਾਜਰਾ ਦੀ ਫ਼ਸਲ ਕਿਸੇ ਵੀ ਉਮਰ ਦੇ ਪਾਪਲਰ ਵਿੱਚ ਲਾਈ ਜਾ ਸਕਦੀ ਹੈ। ਇਹ ਪਾਪਲਰ ਤੇ ਪੱਤੇ ਖਾਣ ਵਾਲੀਆਂ  ਸੁੰਡੀਆਂ ਦੇ ਹਮਲੇ ਦਾ ਸਮਾਂ ਹੈ। ਇਨ੍ਹਾਂ ਦੀ ਰੋਕਥਾਮ ਲਈ ਖਰਾਬ ਪੱਤਿਆਂ ਨੂੰ ਤੋੜ ਕੇ ਸਾੜ ਦੇਣਾ ਚਾਹੀਦਾ ਹੈ।
  • ਸਫ਼ੈਦਾ : ਸਫ਼ੈਦਾ ਦੀ ਨਰਸਰੀ ਬੀਜਣ ਦਾ ਢੁੱਕਵਾਂ ਸਮਾਂ ਹੈ। ਉੱਭਰੇ ਹੋਏ ਕਿਆਰੇ ਵਿੱਚ 20 ਗ੍ਰਾਮ ਬੀਜ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਜਾਂ 10 ਸੈ.ਮੀ. ਚੌੜੀਆਂ ਲਕੀਰਾਂ ਵਿੱਚ ਹੀ ਛਿੱਟਾ ਦੇਣਾ ਚਾਹੀਦਾ ਹੈ। ਕਿਆਰਿਆਂ ਨੂੰ ਘਾਹ ਦੇ ਬਣੇ ਛੱਪਰ ਨਾਲ ਢੱਕ ਦਿਉ ਅਤੇ ਫੁਹਾਰੇ ਨਾਲ ਜ਼ਿਆਦਾਵਾਰ ਪਾਣੀ ਸਪਰੇ ਕਰਦੇ ਰਹੋ ਤਾਂ ਜੋ ਮਿੱਟੀ ਦੀ ਸਤਹਿ ਗਿੱਲੀ ਰਹੇ। ਬੀਜ ਦੇ ਜੰਮਣ ਤੋਂ ਬਾਅਦ ਜਦੋਂ ਪਨੀਰੀ ਦੇ 3-4 ਪੱਤੇ ਨਿਕਲ ਆਉਣ ਤਾਂ ਇਨ੍ਹਾਂ ਨੂੰ ਪਾਲੀਥੀਨ ਦੇ ਲਿਫ਼ਾਫ਼ਿਆਂ (9''×6'' ਇੰਚ ਆਕਾਰ) ਵਿੱਚ ਜੋ ਕਿ ਨਰਸਰੀ ਦੀ ਮਿੱਟੀ ਅਤੇ ਗਲੀ ਸੜੀ ਰੂੜੀ ਦੇ 1:1 ਦੇ ਅਨੁਪਾਤ ਵਿੱਚ ਬਣਾਈ ਹੋਈ ਮਿਸ਼ਰਣ ਨਾਲ ਭਰੇ ਹੋਣ, ਵਿੱਚ ਬਦਲ ਦਿਉ। ਜਦੋਂ ਪਨੀਰੀ ਬੀਜਣ ਲਾਇਕ ਹੋ ਜਾਵੇ ਤਾਂ 50×50×50 ਸੈ.ਮੀ. ਦੇ ਟੋਏ ਕੱਢ ਕੇ ਉੱਪਰ ਵਾਲੀ ਮਿੱਟੀ ਮਿਲਾ ਕੇ ਭਰ ਦਿਓ । ਬੂਟਿਆਂ ਨੂੰ ਪਾਣੀ ਲਗਾ ਦਿਓ।