ਮਾਹਰ ਸਲਾਹਕਾਰ ਵੇਰਵਾ

idea99collage_rose_marigold_apna_dil_aavaara.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-28 14:41:25

Advisory for cuttings planted in pots

ਗੁਲਾਦਾਉਦੀ: ਪਿਛਲੇ ਮਹੀਨੇ ਗਮਲਿਆਂ ਵਿੱਚ ਲਾਈਆਂ ਕਲਮਾਂ ਦੀ ਸੇਧਾਈ ਕਰਨੀ ਚਾਹੀਦੀ ਹੈ ਤਾਂ ਕਿ ਵੱਡੇ ਫੁੱਲ ਜਾਂ ਗਿਣਤੀ ਵਿੱਚ ਜ਼ਿਆਦਾ ਫੁੱਲ ਲਏ ਜਾ ਸਕਣ। ਬੂਟੇ ਦਾ ਕੱਦ 8-10 ਸੈਂਟੀਮੀਟਰ ਹੋ ਜਾਣ 'ਤੇ ਸਪਰੇਅ ਕਿਸਮਾਂ ਦੇ ਟੂਸੇ ਇਸ ਵਿਧੀ ਨਾਲ ਅਸੀਂ ਗਮਲਿਆਂ ਵਿੱਚ ਗੁਲਦਾਉਦੀ ਨੂੰ ਕੋਈ ਵੀ ਅਕਾਰ ਪ੍ਰਦਾਨ ਕਰ ਸਕਦੇ ਹਾਂ। ਵੱਡੇ ਫੁੱਲ ਵਾਲੀਆਂ ਕਿਸਮਾਂ ਵਿੱਚ ਇੱਕ ਟੀਸੀ ਵਾਲੀ ਗੋਭ ਨੂੰ ਛੱਡ ਕੇ, ਬੂਟੇ ਦੇ ਪਾਸਿਆਂ ਤੋਂ ਨਿਕਲਦੀਆਂ ਟਾਹਣੀਆਂ ਤੋੜਦੇ ਰਹੋ ਤਾਂ ਜੋ ਵੱਡੇ ਆਕਾਰ ਦਾ ਫੁੱਲ ਮਿਲ ਸਕੇ।

ਗੁਲਾਬ: ਲਗਾਤਾਰ ਨਦੀਨ ਅਤੇ ਜੜੂੰਏ ਸਾਫ਼ ਕਰੋ। ਮੀਂਹ ਦੀ ਵਜ੍ਹਾ ਕਰਕੇ ਰੈੱਡ ਸਕੇਲ ਕੀੜੇ ਦਾ ਹਮਲਾ ਹੋ ਸਕਦਾ ਹੈ।