ਕਮਾਦ ਦੀ ਫ਼ਸਲ ਡਿੱਗਣ ਤੋਂ ਰੋਕਣ ਲਈ ਅਗਸਤ ਦੇ ਅਖ਼ੀਰ ਤੱਕ ਫ਼ਸਲ ਦੇ ਮੂੰਏ ਬੰਨ੍ਹ ਦਿਉ। ਰੇਤਲੀ ਅਤੇ ਕੱਲਰ ਵਾਲੀਆਂ ਜ਼ਮੀਨਾਂ ਤੇ ਕਮਾਦ ਤੇ ਲੋਹੇ ਤੱਤ ਦੀ ਘਾਟ ਆਮ ਤੋਰ 'ਤੇ ਆ ਜਾਂਦੀ ਹੈ ਜਿਸ ਦੀਆਂ ਨਿਸ਼ਾਨੀਆਂ ਨਵੇਂ ਪੱਤਿਆਂ ਤੇ ਵਿਖਾਈ ਦਿੰਦੀਆਂ ਹਨ। ਨਵੇ ਪੱਤੇ ਆਮ ਤੌਰ ਤੇ ਪੀਲੇ ਜਾਂ ਚਿੱਟੇ ਰੰਗ ਦੇ ਨਜ਼ਰ ਆਉਂਦੇ ਹਨ। ਇਸ ਤੱਤ ਦੀ ਘਾਟ 1 ਪ਼੍ਰਤੀਸ਼ਤ ਫੈਰਸ ਸਲਫੇਟ (1 ਕਿੱਲੋ ਫੈਰਸ ਸਲਫੇਟ/ 100 ਲਿਟਰ ਪਾਣੀ) ਦੇ ਛਿੜਕਾਅ ਕਰਨ ਨਾਲ ਹੀ ਪੂਰੀ ਕਰ ਸਕਦੇ ਹਾਂ। ਹਫ਼ਤੇ ਦੇ ਵਕਫ਼ੇ ਤੇ 2-3 ਛਿੜਕਾਅ ਕਰੋ। ਵੱਖਰੀ ਵੱਖਰੀ ਤਰ੍ਹਾਂ ਦੇ ਗੜੂੰਏ ਅਤੇ ਖਾਸ ਕਰਕੇ ਗੁਰਦਾਸਪੁਰੀ ਗੜੂੰਏ ਤੋਂ ਪ਼੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਉ। ਇਹ ਕੰਮ ਹਫ਼ਤੇ ਦੇ ਵਕਫ਼ੇ ਤੇ ਕਰਦੇ ਰਹੋ ਤਾਂ ਜੋ ਗੜੂੰਆਂ ਫ਼ਸਲ ਤੇ ਅਸਰ ਨਾ ਕਰ ਸਕੇ। ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਮਿੱਤਰ ਕੀੜਾ, ਟਰਾਈਕੋਗਰਾਮਾ ਕਿਲੋਨਸ 20,000 ਪ੍ਰਤੀ ਏਕੜ ਦੇ ਹਿਸਾਬ ਨਾਲ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਦਸ ਦਿਨਾਂ ਦੇ ਵਕਫ਼ੇ ਤੇ 10 ਤੋਂ 12 ਵਾਰ ਖੇਤ ਵਿੱਚ ਛੱਡੋ। ਕਮਾਦ ਦੇ ਘੋੜੇ ਦੀ ਰੋਕਥਾਮ ਲਈ 600 ਮਿ.ਲਿ. ਕਲੋਰਪਾਇਰੀਫਾਸ 20 ਈ ਸੀ 400 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.