ਮਾਹਰ ਸਲਾਹਕਾਰ ਵੇਰਵਾ

idea99ai.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-09-13 12:23:30

Advantages of artificial insemination in animals

  • AI ਜਾਂ ਟੀਕਾ ਭਰਵਾਉਣ ਨਾਲ ਪਸ਼ੂਆਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਬਰੂਸੀਲੋਸਿਸ, ਟ੍ਰਾਈਕੋਮੋਨਾਇਸਿਸ ਅਤੇ ਵਾਈਬ੍ਰਿਓਸਿਸ ਦੀ ਰੋਕਥਾਮ ਹੁੰਦੀ ਹੈ। 

  • ਇਸ ਨਾਲ ਚੰਗੀ ਨਸਲ ਅਤੇ ਜ਼ਿਆਦਾ ਦੁੱਧ ਉਤਪਾਦ ਵਾਲੇ ਪਸ਼ੂ ਤਿਆਰ ਕੀਤੇ ਜਾ ਸਕਦੇ ਹਨ। 

  • ਟੀਕਾ ਭਰਵਾਉਣ ਨਾਲ ਇੱਕ ਚੰਗੇ ਰਿਕਾਰਡ ਵਾਲੇ ਨਰ ਪਸ਼ੂ ਦੇ ਸੀਮਨ ਤੋਂ ਕਈ ਮਾਦਾ ਪਸ਼ੂਆਂ ਨੂੰ ਗੱਭਣ ਕੀਤਾ ਜਾ ਸਕਦਾ ਹੈ। 

  • ਇਸ ਨਾਲ ਘੱਟ ਪਸ਼ੂ ਰੱਖਣ ਵਾਲੇ ਪਸ਼ੂ ਪਾਲਕ ਨੂੰ ਨਰ ਪਸ਼ੂ (ਸਾਨ੍ਹ) ਤਿਆਰ ਕਰਨ ਦੀ ਜ਼ਰੂਰਤ  ਨਹੀਂ ਹੁੰਦੀ ਅਤੇ ਸਾਨ੍ਹ ਨੂੰ ਤਿਆਰ ਕਰਨ 'ਤੇ ਆਉਣ ਵਾਲੇ ਖ਼ਰਚ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।