ਅੱਪਡੇਟ ਵੇਰਵਾ

1791-medicinal-plants-500x500.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2019-04-09 12:27:59

15 ਹਜ਼ਾਰ ਲਗਾ ਕੇ 3 ਮਹੀਨਿਆਂ ਵਿਚ ਕਮਾਓ 3 ਲੱਖ ਰੁਪਏ

ਨੈਚੁਰਲ ਪ੍ਰੋਡਕਟ ਅਤੇ ਮੈਡੀਸੀਨ ਦਾ ਬਾਜ਼ਾਰ ਇੰਨਾ ਵੱਡਾ ਹੈ ਕਿ ਇਸ ਵਿਚ ਲੱਗਣ ਵਾਲੇ ਨੈਚੁਰਲ ਪ੍ਰੋਡਕਟਸ ਹਮੇਸ਼ਾ ਮੰਗ ਵਿਚ ਰਹੇ ਹਨ। ਇਸ ਵਿਚ ਲਾਗਤ ਤਾਂ ਘੱਟ ਹੀ ਹੈ ਅਤੇ ਲੰਬੇ ਸਮੇਂ ਤੱਕ ਕਮਾਈ ਵੀ ਯਕੀਕਨ ਤੌਰ ਤੇ ਪੱਕੀ ਹੈ। ਮੈਡੀਸਿਨਲ ਪਲਾਂਟ ਦੀ ਖੇਤੀ ਲਈ ਨਾ ਤਾਂ ਲੰਬੇ ਚੌੜੇ ਫਾਰਮ ਦੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਇਸਵੈਸਟਮੈਂਟ ਦੀ। ਇਸ ਫਾਰਮਿੰਗ ਲਈ ਅਪਣੇ ਖੇਤ ਵਿਚ ਖੇਤੀ ਕਰਨ ਦੀ ਜ਼ਰੂਰਤ ਹੁੰਦੀ ਹੈ।

ਅੱਜ ਕੱਲ੍ਹ ਕਈ ਕੰਪਨੀਆਂ ਕਾਂਨਟ੍ਰੈਕਟ ਤੇ ਦਵਾਈਆਂ ਦੀ ਖੇਤੀ ਕਰ ਰਹੀਆਂ ਹਨ। ਇਸ ਦੀ ਖੇਤੀ ਸ਼ੁਰੂ ਕਰਨ ਲਈ ਤੁਹਾਨੂੰ ਕੁਝ ਕੁ ਹਜ਼ਾਰ ਰੁਪਏ ਹੀ ਖਰਚ ਕਰਨ ਦੀ ਜ਼ਰੂਰਤ ਹੈ। ਪਰ ਕਮਾਈ ਲੱਖਾਂ ਦੀ ਹੁੰਦੀ ਹੈ। ਜ਼ਿਆਦਾਤਰ ਹਰਬਲ ਪਲਾਂਟ ਜਿਵੇਂ ਤੁਲਸੀ, ਆਰਟੀਮੀਸਿਆ ਐਨੁਆ, ਮਲੱਠੀ, ਐਲੋਵੇਰਾ ਆਦਿ ਬਹੁਤ ਘੱਟ ਸਮੇਂ ਵਿਚ ਤਿਆਰ ਹੋ ਜਾਂਦੇ ਹਨ। ਇਹਨਾਂ ਵਿਚੋਂ ਕੁਝ ਪੌਦਿਆਂ ਨੂੰ ਛੋਟੇ ਛੋਟੇ ਗਮਲਿਆਂ ਵਿਚ ਉਗਾਇਆ ਜਾ ਸਕਦਾ ਹੈ।

ਇਹਨਾਂ ਦੀ ਖੇਤੀ ਸ਼ੁਰੂ ਕਰਨ ਲਈ ਤੁਹਾਨੂੰ ਜ਼ਿਆਦਾ ਖਰਚ ਨਹੀਂ ਕਰਨਾ ਪਵੇਗਾ। ਅੱਜ ਕਲ੍ਹ ਕਈ ਅਜਿਹੀਆਂ ਦਵਾਈ ਵਾਲੀਆਂ ਕੰਪਨੀਆਂ ਹਨ ਜੋ ਫਸਲ ਖਰੀਦਣ ਤੱਕ ਦਾ ਕਾਂਟ੍ਰੈਕਟ ਕਰ ਲੈਂਦੀਆਂ ਹਨ। ਆਮ ਤੌਰ ਤੇ ਤੁਲਸੀ ਨੂੰ ਧਾਰਮਿਕ ਮਾਮਲਿਆਂ ਨਾਲ ਜੋੜਿਆ ਜਾਂਦਾ ਹੈ ਪਰ ਮੇਡੀਸਿਨਲ ਗੁਣ ਵਾਲੀ ਤੁਲਸੀ ਦੀ ਖੇਤੀ ਤੋਂ ਕਮਾਈ ਕੀਤੀ ਜਾ ਸਕਦੀ ਹੈ। ਤੁਲਸੀ ਕਈ ਪ੍ਰਕਾਰ ਦੀ ਹੁੰਦੀ ਹੈ ਜਿਸ ਵਿਚ ਯੂਜੀਨੋਲ ਅਤੇ ਮਿਥਾਇਲ ਸਿਨਾਮੇਟ ਹੁੰਦਾ ਹੈ।

ਇਸ ਦੇ ਇਸਤੇਮਾਲ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਵੀ ਦਵਾਈ ਬਣਾਈ ਜਾਂਦੀ ਹੈ। 1 ਹੇਕਟੇਅਰ ਤੇ ਤੁਲਸੀ ਉਗਾਉਣ ਲਈ ਕੇਵਲ 15 ਹਜ਼ਾਰ ਰੁਪਏ ਖਰਚ ਹੁੰਦੇ ਹਨ ਪਰ 3 ਮਹੀਨਿਆਂ ਬਾਅਦ ਹੀ ਇਹ ਫਸਲ ਲਗਭਗ 3 ਲੱਖ ਰੁਪਏ ਤੱਕ ਵਿਕਦੀ ਹੈ। ਤੁਲਸੀ ਦੀ ਖੇਤੀ ਵੀ ਪਤੰਜਲੀ, ਡਾਬਰ, ਵੈਦਨਾਥ ਆਦਿ ਆਯੁਰਵੈਦ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕਾਂਟ੍ਰੈਕਟ ਫਾਰਮਿੰਗ ਕਰਾ ਰਹੀਆਂ ਹਨ। ਤੁਲਸੀ ਦੇ ਬੀਜ ਅਤੇ ਤੇਲ ਦਾ ਇਸਤੇਮਾਲ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ। ਹਰ ਦਿਨ ਨਵੇਂ ਰੇਟ ਤੇ ਤੇਲ ਅਤੇ ਤੁਲਸੀ ਬੀਜ ਵੇਚੇ ਜਾਂਦੇ ਹਨ।

ਸ੍ਰੋਤ: Rozana Spokesman