ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 127 ਵਿਕਸਤ ਕੀਤੀ ਗਈ ਹੈ।ਇਹ ਕਿਸਮ ਪੂਸਾ 44 ਅਤੇ ਅਫ਼ਰੀਕਨ ਝੋਨੇ ਦੇ ਮੇਲ ਤੋਂ ਤਿਆਰ ਕੀਤੀ ਗਈ ਹੈ।ਇਸ ਕਿਸਮ ਨੂੰ ਸਟੇਟ ਵਰਾਇਟੀ ਅਪਰੂਵਲ ਕਮੇਟੀ ਵਲੋਂ ਖੇਤੀਬਾੜੀ ਸਾਇੰਸਦਾਨਾਂ, ਅਧਿਕਾਰੀਆਂ, ਖਰੀਦ ਏਜੰਸੀਆਂ ਅਤੇ ਸ਼ੈਲਰ ਉਦਯੋਗ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪ੍ਰਵਾਨਗੀ ਦਿੱਤੀ ਗਈ ।
ਇਹ ਕਿਸਮ ਪੱਕਣ ਲਈ ਪਨੀਰੀ ਸਮੇਤ ਲੱਗਭੱਗ 137 ਦਿਨਾਂ ਦਾ ਸਮਾਂ ਲੈਂਦੀ ਹੈ।ਇਹ ਕਿਸਮ ਪੰਜਾਬ ਵਿੱਚ ਇਸ ਸਮੇਂ ਪਾਈਆਂ ਜਾਂਦੀਆਂ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦੇ ਚੌਲ ਲੰਬੇ ਪਤਲੇ (ਲੰਬਾਈ/ਚੌੜਾਈ ਅਨੁਪਾਤ 3.23) ਅਤੇ ਚਮਕਦਾਰ ਹੁੰਦੇ ਹਨ ਜੋ ਰਿੰਨਣ ਉਪਰੰਤ ਜੁੜਦੇ ਨਹੀਂ।ਇਸ ਕਿਸਮ ਵਿੱਚ ਸਾਬਤ ਅਤੇ ਕੱੁਲ ਚੌਲਾਂ ਦੀ ਮਾਤਰਾ ਪੂਸਾ 44 ਦੇ ਮੁਕਾਬਲਤਨ 2-3 ਪ੍ਰਤੀਸ਼ਤ ਜ਼ਿਆਦਾ ਹੈ।ਇਸ ਕਿਸਮ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।ਪੂਸਾ 44 ਵਾਂਗ ਇਹ ਕਿਸਮ ਮਾੜੇ ਪਾਣੀਆਂ/ਜ਼ਮੀਨਾਂ ਲਈ ਢੁਕਵੀਂ ਨਹੀਂ ਹੈ।ਵਧੇਰੇ ਝਾੜ, ਘੱਟ ਸਮੇਂ ਵਿੱਚ ਪੱਕਣ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਕਿਸਮ ਪੀ ਆਰ 127 ਦੀ ਕਾਸ਼ਤ ਨਾਲ ਕਿਸਾਨਾਂ, ਵਪਾਰੀਆਂ ਅਤੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ।
ਇਹ ਕਿਸਮ ਝੋਨੇ ਦੀ ਕਾਸ਼ਤ ਵਿੱਚ ਵਿਿਭੰਨਤਾ ਲਿਆਉਣ ਦੇ ਨਾਲ-ਨਾਲ ਮੌਜੂਦਾ ਸਮੇਂ ਝੋਨੇ ਦੀ ਰਹਿੰਦ-ਖੂੰਦ ਨੂੰ ਸਾਂਭਣ ਦੀ ਸਮੱਸਿਆ ਦੇ ਹੱਲ ਵਿੱਚ ਭੀ ਸਹਾਈ ਹੋਵੇਗੀ।ਇਸ ਕਿਸਮ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਇਸ ਦੇ ਲਾਡੋਵਾਲ, ਨਰਾਇਣਗੜ੍ਹ, ਫਰੀਦਕੋਟ ਅਤੇ ਕਪੂਰਥਲਾ ਵਿਖੇ ਸਥਿੱਤ ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਿਗਆਨ ਕੇਂਦਰਾਂ ਤੇ ਹਫ਼ਤੇ ਦੇ ਸੱਤ ਦੇ ਸੱਤ ਦਿਨ ਉਪਲੱਬਧ ਹੈ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store