ਅੱਪਡੇਟ ਵੇਰਵਾ

7606-DAHI.jpg
ਦੁਆਰਾ ਪੋਸਟ ਕੀਤਾ Apnikheti
2018-08-20 08:10:27

ਹੁਣ ਖਾਦਾਂ ਦਾ ਕੰਮ ਕਰੇਗਾ ਦਹੀਂ

 ਇਸ ਖਾਦ ਦੀ ਵਰਤੋਂ ਨਾਲ ਪੌਦੇ-ਰੁੱਖਾਂ ਦੇ ਤਣੇ ਵਾਲੇ ਕੀੜੇ ਅਤੇ ਦੀਮਕ ਖਤਮ ਹੁੰਦੇ ਹਨ।

ਸਮੱਗਰੀ

• ਦਹੀਂ = 2 ਲੀਟਰ (ਮਿੱਟੀ ਦੇ ਬਰਤਨ ਵਿੱਚ ਤਿਆਰ ਕੀਤਾ ਹੋਇਆ)

• ਪਿੱਤਲ ਅਤੇ ਤਾਂਬੇ ਦਾ ਕਟੋਰਾ ਜਾਂ ਚਮਚ

• ਪਾਣੀ= 3 ਲੀਟਰ

• ਵਰਮੀਕੰਪੋਸਟ

ਬਣਾਉਣ ਦੀ ਵਿਧੀ

• 2 ਲੀਟਰ ਤਿਆਰ ਦਹੀਂ ਵਿੱਚ ਪਿੱਤਲ ਜਾਂ ਤਾਂਬੇ ਦਾ ਕਟੋਰਾ ਜਾਂ ਚਮਚ ਡੁਬਿ ਕੇ ਰੱਖ ਦਿਓ।

• ਹੁਣ ਇਸ ਨੂੰ 8 ਤੋਂ 10 ਦਿਨਾਂ ਲਈ ਢੱਕ ਕੇ ਰੱਖ ਦਿਓ। ਇਸ ਵਿੱਚੋਂ ਹਰੇ ਰੰਗ ਦਾ ਪਦਾਰਥ ਨਿਕਲਦਾ ਹੈ।

• ਫਿਰ ਬਰਤਨ ਨੂੰ ਬਾਹਰ ਕੱਢ ਕੇ ਪਾਣੀ ਨੂੰ ਦਹੀਂ ਵਿੱਚ ਮਿਲਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ।

• ਇਸ ਮਿਸ਼ਰਣ ਨੂੰ ਤਿਆਰ ਕਰਦੇ ਸਮੇਂ ਇਸ ਵਿੱਚੋਂ ਕੀਟਨਾਸ਼ਕ ਪਦਾਰਥ ਨਿਕਲਦਾ ਹੈ।

• ਇਸ ਨੂੰ ਬਾਹਰ ਕੱਢ ਕੇ ਵਰਮੀਕੰਪੋਸਟ ਮਿਲਾ ਕੇ ਪੌਦਿਆਂ ਦੀ ਜੜ੍ਹਾਂ ਵਿੱਚ ਪਾਓ।