ਅੱਪਡੇਟ ਵੇਰਵਾ

2408-pigs.jpg
ਦੁਆਰਾ ਪੋਸਟ ਕੀਤਾ Apni Kheti
2019-02-25 09:28:40

ਸੂਰਾਂ ਦੀਆਂ ਛੂਤ ਦੀਆਂ ਬਿਮਾਰੀਆਂ

ਸੂਰਾਂ ਦੀਆਂ ਛੂਤ ਦੀਆਂ ਬਿਮਾਰੀਆਂ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

  • ਸੂਰਾਂ ਦੀਆਂ ਛੂਤ ਦੀਆਂ ਬਿਮਾਰੀਆਂ ਵਿੱਚੋ ਅਹਿਮ ਚੇਚਕ ਦੀ ਬਿਮਾਰੀ
  • ਇਹ ਬਿਮਾਰੀ ਸੂਰਾਂ ਵਿਚ ਬਹੁਤ ਤੇਜੀ ਦੇ ਨਾਲ ਫੈਲਦੀ ਹੈ ਅਤੇ ਵਿਸ਼ਾਣੂ ਦੁਆਰਾ ਹੁੰਦੀ ਹੈ।
  • ਬਿਮਾਰੀ ਦੌਰਾਨ ਜਾਨਵਰਾਂ ਵਿਚ ਬੁਖਾਰ ਹੋ ਜਾਂਦਾ ਹੈ।
  • ਪੇਟ, ਪਿੱਠ, ਲੱਤਾਂ ਅਤੇ ਮੂੰਹ ਉਪਰ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਲਾਲ ਭੂਰੇ ਰੰਗ ਦੇ ਖਰਿੰਡ ਬਣ ਜਾਂਦੇ ਹਨ।
  • ਬਿਮਾਰੀ ਦੀ ਪਹਿਚਾਣ ਮਾਤਾ ਦੇ ਦਾਗਾਂ ਤੋਂ ਹੋ ਜਾਂਦੀ ਹੈ।
  • ਜੂੰਆਂ ਬਿਮਾਰੀ ਨੂੰ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
  • ਬਿਮਾਰੀ ਆਮ ਤੌਰ ਤੇ 2-3 ਹਫਤਿਆਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ, ਪਰੰਤੂ ਪੰਜਾਬ ਵਿੱਚ ਸਵਾਈਨ ਫੀਵਰ ਅਤੇ ਪੋਕਸ ਦੀ ਬਿਮਾਰੀ ਕਈ ਵਾਰੀ ਇੱਕੋ ਵੇਲੇ ਆ ਜਾਂਦੀ ਹੈ, ਜਿਸਦੀ ਪਹਿਚਾਣ ਜ਼ਰੂਰੀ ਹੈ।
  • ਬਚਾਅ ਲਈ ਬਿਮਾਰ ਜਾਨਵਰ ਨੂੰ ਵਾੜੇ ਦੇ ਦੂਜੇ ਜਾਨਵਰਾਂ ਤੋਂ ਵੱਖ ਕਰ ਦਿਓ।