ਅੱਪਡੇਟ ਵੇਰਵਾ

5767-mm.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਨੰਬਰ: 94171-22896)
2018-10-05 10:21:06

ਸੁਪਰ ਐੱਸ.ਐੱਮ.ਐੱਸ. ਦੀ ਵਰਤੋਂ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਰਾਲੀ ਦਾ ਪ੍ਰਬੰਧ ਕਰਨ ਲਈ ਇੱਕ ਅਜਿਹੀ ਪ੍ਰਣਾਲੀ (ਸੁਪਰ ਐੱਸ ਐੱਮ ਐੱਸ ਅਟੈਚਮੈਂਟ) ਬਣਾਈ ਗਈ ਹੈ ਜਿਸ ਨੂੰ ਕੰਬਾਈਨ ਹਾਰਵੈਸਟਰ ਦੇ ਪਿੱਛੇ ਲਗਾਇਆ ਜਾਂਦਾ ਹੈ। ਇਹ ਕੰਬਾਈਨ ਦੇ ਪਿੱਛੇ ਨਿਕਲਣ ਵਾਲੀ ਪਰਾਲੀ ਦਾ ਕੁਤਰਾ ਕਰਕੇ ਇਸ ਨੂੰ ਇੱਕਸਾਰ ਖਿਲਾਰਦਾ ਹੈ। ਇਸ ਦੀ ਵਰਤੋਂ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਸੁਖਾਲੀ ਹੋ ਜਾਂਦੀ ਹੈ।ਇਸ ਪ਼੍ਰਣਾਲੀ ਦੀ ਵਰਤੋਂ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤਨ ਦੀ ਲੋੜ ਹੈ:

Ÿ ਯੂਨੀਵਰਸਿਟੀ ਵੱਲੋਂ ਸੁਪਰ ਐੱਸ. ਐੱਮ. ਐੱਸ. ਦੀ ਸਿਫਾਰਸ਼ ਸਿਰਫ ਸਵੈ ਚੱਲਿਤ ਕੰਬਾਈਨਾਂ ਲਈ ਹੀ ਕੀਤੀ ਜਾਂਦੀ ਹੈ।

Ÿ ਇਸ ਦੇ ਰੋਟਰ ਦੀ ਡਾਇਨਾਮਿਕ ਬੈਲੈਂਸਿੰਗ ਮਸ਼ੀਨ ਦੁਆਰਾ ਕਰਵਾ ਕੇ ਫਿੱਟ ਕਰਵਾਉਣਾ ਅਤੀ ਲਾਜ਼ਮੀ ਹੈ, ਜਿਸ ਨਾਲ ਇਸ ਵਿੱਚ ਪੈਦਾ ਹੋਣ ਵਾਲੀਆਂ ਵਾਈਬ਼੍ਰੇਸ਼ਨਜ਼ (ਕੰਪਨ) ਘੱਟ ਜਾਂਦੀਆਂ ਹਨ।

Ÿ ਰੋਟਰ ਲਗਭਗ 1600-1800 ਚੱਕਰਾਂ ਤੇ ਚੱਲਣਾ ਚਾਹੀਦਾ ਹੈ। ਇਸ ਦੇ ਚੱਕਰਾਂ ਦੀ ਮਿਣਤੀ ਲਈ ਇੱਕ ਇੰਡੀਕੇਟਰ ਵੀ ਲਗਾਇਆ ਜਾ ਸਕਦਾ ਹੈ।

Ÿ ਰੋਟਰ ਤੇ ਚੱਲਣ ਵਾਲੇ ਫਲੇਲ ਅਤੇ ਫਿਕਸ ਕੀਤੇ ਬਲੇਡਾਂ ਵਿੱਚ ਆਪਸੀ ਅਡਜਸਟਮੈਂਟ ਫਸਲ ਮੁਤਾਬਿਕ ਕੀਤੀ ਜਾਣੀ ਚਾਹੀਦੀ ਹੈ।

Ÿ ਸੁਪਰ ਐੱਸ ਐੱਮ ਐੱਸ ਵਿੱਚ ਕੁੱਝ ਹਿੱਸੇ ਜਿਵੇਂ ਕਿ ਬਲੇਡ, ਬੁਸ਼ਜ਼, ਚਾਦਰ ਦੀ ਮੋਟਾਈ ਅਤੇ ਬੋਲਟ ਆਦਿ ਸਹੀ ਕਿਸਮ ਅਤੇ ਆਕਾਰ ਦੇ ਹੋਣੇ ਚਾਹੀਦੇ ਹਨ ਨਹੀਂ ਤਾਂ ਰੋਟਰ ਵਿੱਚ ਵਾਈਬ਼੍ਰੇਸ਼ਨ (ਕੰਪਨ) ਵਧ ਸਕਦੀ ਹੈ।

Ÿ ਸੁਪਰ ਐੱਸ ਐੱਮ ਐੱਸ ਦੀ ਕੰਪਨ ਘਟਾਉਣ ਲਈ ਇਸ ਨੂੰ ਕੰਬਾਈਨ ਦੀ ਚੈਸੀ ਤੋਂ ਸਪੋਰਟ ਦਿੱਤੀ ਜਾਣੀ ਚਾਹੀਦੀ ਹੈ।

Ÿ ਵੀ ਬੈਲਟਾਂ ਅਤੇ ਪੁਲੀਆਂ ਇਸ ਤਰ੍ਹਾਂ ਦੀਆਂ ਚੁਣੀਆਂ ਜਾਣ ਜਿਹਨਾਂ ਵਿੱਚ ਸਲਿੱਪ ਬਹੁਤ ਘੱਟ ਹੋਵੇ ਅਤੇ ਇਸ ਦੇ ਸਾਰੇ ਕਲ ਪੁਰਜੇ ਢੱਕੇ ਹੋਣੇ ਚਾਹੀਦੇ ਹਨ।

Ÿ ਜੇਕਰ ਕਟਾਈ ਵੇਲੇ ਕੰਬਾਈਨ ਵਿੱਚੋ ਨਿਕਲੇ ਹੋਏ ਪਰਾਲ਼ ਵਿੱਚ ਦਾਣਿਆਂ ਦੇ ਨੁਕਸਾਨ ਦੀ ਸਮੱਸਿਆ ਆਉਂਦੀ ਹੋਵੇ ਤਾਂ ਕੰਬਾਈਨ ਦੇ ਇੰਜਨ ਦੇ ਫਿਊਲ ਇੰਜੈਕਸ਼ਨ ਪੰਪ (ਐਫ ਆਈ ਪੰਪ) ਦੀ ਲੋੜ ਅਨੁਸਾਰ ਸੈਟਿੰਗ ਕਰਕੇ ਰੋਟਰ, ਝਾਰਨੇ ਅਤੇ ਸਟਰਾਅ ਵਾਕਰਾਂ ਨੂੰ ਸਹੀ ਚੱਕਰਾਂ ਤੇ ਚਲਾ ਕੇ, ਦਾਣਿਆਂ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।

Ÿ ਵਧੇਰੇ ਜਾਣਕਾਰੀ ਲਈ ਮੁਖੀ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ (ਈਮੇਲ: ਹੋਦਡਮਪੲ੍ਪਉ.ੲਦੁ ਅਤੇ ਮੋਬਾਇਲ

ਨੰਬਰ: 94171-22896)