ਅੱਪਡੇਟ ਵੇਰਵਾ

7659-awards.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2020-01-09 14:36:05

ਮਾਰਚ ਕਿਸਾਨ ਮੇਲੇ 'ਤੇ ਅਗਾਂਹਵਧੂ ਕਿਸਾਨਾਂ/ਕਿਸਾਨ ਬੀਬੀਆਂ ਨੂੰ ਮਿਲਣ ਵਾਲੇ ਅਵਾਰਡਾਂ ਦੀ ਲਿਸਟ

ਇਹ ਸਾਰੇ ਪੁਰਸਕਾਰ ਮਾਰਚ 2020 ਵਿਚ ਹੋਣ ਵਾਲੇ ਕਿਸਾਨ ਮੇਲੇ ਵਿੱਚ ਦਿੱਤੇ ਜਾਣਗੇ । ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਭੇਜਣ ਵਾਸਤੇ ਅਗਾਂਹਵਧੂ ਕਿਸਾਨ ਆਪੋ-ਆਪਣੇ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ ਸਾਹਿਬਾਨ, ਖੇਤੀ ਖੋਜ ਕੇਂਦਰਾਂ ਦੇ ਡਾਇਰੈਕਟਰ ਸਾਹਿਬਾਨ, ਜ਼ਿਲ੍ਹਾ ਪਸਾਰ ਮਾਹਿਰਾਂ ਦੇ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਾਹਿਬਾਨ ਅਤੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੇ ਮੁੱਖ ਦਫ਼ਤਰ ਲੁਧਿਆਣਾ ਤੋਂ ਨਿਸ਼ਚਿਤ ਫਾਰਮ ਹਾਸਲ ਕੀਤੇ ਜਾ ਸਕਦੇ ਹਨ । ਇਹ ਫਾਰਮ ਭਰਨ ਉਪਰੰਤ 10 ਜਨਵਰੀ 2020 ਤੱਕ ਨਿਰਦੇਸ਼ਕ ਪਸਾਰ ਸਿੱਖਿਆ, ਲੁਧਿਆਣਾ ਦੇ ਮੁੱਖ ਦਫ਼ਤਰ ਤੱਕ ਪਹੁੰਚਾਉਣੇ ਜ਼ਰੂਰੀ ਹਨ । ਹਰ ਪੁਰਸਕਾਰ ਲਈ ਵੱਖਰੀ-ਵੱਖਰੀ ਅਰਜ਼ੀ ਭੇਜੀ ਜਾਵੇ ।

ਪੁਰਸਕਾਰ ਦਾ ਨਾਂ ਯੋਗਤਾ ਪੁਰਸਕਾਰ ਦੀ ਰਾਸ਼ੀ
ਮੁੱਖ ਮੰਤਰੀ ਖੇਤੀ ਐਵਾਰਡ ਪੰਜਾਬ ਰਾਜ ਵਿਚ ਮੁੱਖ ਫ਼ਸਲਾਂ ਦੀ ਖੇਤੀ ਕਰਨ ਵਾਲੇ ਕਿਸਾਨ 25000 ਰੁਪਏ ਅਤੇ ਸ਼ਲਾਘਾ ਪੱਤਰ
ਮੁੱਖ ਮੰਤਰੀ ਬਾਗਬਾਨੀ ਐਵਾਰਡ ਪੰਜਾਬ ਰਾਜ ਵਿਚ ਬਾਗਬਾਨੀ ਦੇ ਖੇਤਰ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ 25000 ਰੁਪਏ ਅਤੇ ਵਿੱਚ ਸ਼ਲਾਘਾ ਪੱਤਰ
ਸੀਆਰਆਈ ਪੰਪਸ ਐਵਾਰਡ ਪਾਣੀ ਦੀ ਸੰਭਾਲ ਹਿਤ ਨਵੀਂਆਂ ਤਕਨੀਕਾਂ ਲਈ ਨਵੀਆਂ ਸਿੰਚਾਈ ਤਕਨੀਕਾਂ ਅਪਨਾਉਣ ਵਾਲੇ ਕਿਸਾਨ 10000 ਰੁਪਏ ਅਤੇ ਸ਼ਲਾਘਾ ਪੱਤਰ
ਸੀਆਰਆਈ ਪੰਪਸ ਐਵਾਰਡ ਵਿਕਸਿਤ ਖੇਤ ਮਸ਼ੀਨਰੀ ਲਈ ਖੇਤੀ ਵਿੱਚ ਵਿਕਸਿਤ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਅਗਾਂਹਵਧੂ ਕਿਸਾਨ 10000 ਰੁਪਏ ਅਤੇ ਸ਼ਲਾਘਾ ਪੱਤਰ
ਸੀਆਰਆਈ ਪੰਪਸ ਐਵਾਰਡ ਜੈਵਿਕ ਖੇਤੀ ਕਰਨ ਲਈ ਜੈਵਿਕ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨ 10000 ਰੁਪਏ ਅਤੇ ਸ਼ਲਾਘਾ ਪੱਤਰ
ਸਰਦਾਰਨੀ ਪਰਕਾਸ਼ ਕੌਰ ਸਰਾ ਮੈਮੋਰੀਅਲ ਐਵਾਰਡ ਖੇਤੀ/ਬਾਗਬਾਨੀ/ਫੁੱਲਾਂ ਦੀ ਖੇਤੀ ਸਹਾਇਕ ਧੰਦਿਆਂ ਦੇ ਖੇਤਰ ਵਿਚ ਅਗਾਂਹਵਧੂ ਕਿਸਾਨ/ਕਿਸਾਨ ਬੀਬੀਆਂ 5000 ਰੁਪਏ ਅਤੇ ਸ਼ਲਾਘਾ ਪੱਤਰ