ਅੱਪਡੇਟ ਵੇਰਵਾ

6292-jhinga_palan_sbsidi.jpg
ਦੁਆਰਾ ਪੋਸਟ ਕੀਤਾ ਮੱਛੀ ਪਾਲਣ ਵਿਭਾਗ, ਪੰਜਾਬ
2020-01-30 15:23:11

ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਖਾਰੇਪਣ ਨਾਲ ਪ੍ਰਭਾਵਿਤ ਜ਼ਮੀਨ ਅਤੇ ਪਾਣੀ ਵਿੱਚ ਝੀਂਗਾ ਪਾਲਣ ਲਈ ਸਬਸਿਡੀ

ਮੱਛੀ ਪਾਲਣ ਵਿਭਾਗ ਵੱਲੋਂ ਨੀਲੀ ਕ੍ਰਾਂਤੀ ਸਕੀਮ ਅਧੀਨ ਰਾਜ ਦੀਆਂ ਖਾਰੇਪਣ ਨਾਲ ਪ੍ਰਭਾਵਿਤ ਜ਼ਮੀਨਾਂ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸਾਲ 2020 -21 ਦੌਰਾਨ ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਚਾਹਵਾਨ ਕਿਸਾਨਾਂ/ਮੱਛੀ ਪਾਲਕਾਂ/ਵਿਅਕਤੀਆਂ ਤੋਂ ਮਿਤੀ 29.02.2020 ਦੀ ਸ਼ਾਮ 5.00 ਵਜੇ ਤੱਕ ਨਿਰਧਾਰਿਤ ਪ੍ਰੋਫਾਰਮੇ ਵਿੱਚ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਵਿਭਾਗ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:
  • ਇਸ ਸਕੀਮ ਤਹਿਤ ਰਾਜ ਦੇ ਖਾਰੇਪਣ ਨਾਲ ਪ੍ਰਭਾਵਿਤ ਇਲਾਕਿਆਂ ਦੇ ਚਾਹਵਾਨ ਕਿਸਾਨ/ਵਿਅਕਤੀ ਅਰਜ਼ੀਆਂ ਦੇ ਸਕਦੇ ਹਨ।
  • ਬਿਨੇੈਕਾਰ ਦੇ ਨਾਮ ਲੋੜੀਂਦੀ ਜ਼ਮੀਨ ਦੀ ਮਲਕੀਅਤ ਜਾਂ ਜ਼ਮੀਨ ਦਸ ਸਾਲਾਂ ਲਈ ਰਜਿਸਟਰ ਪਟੇ 'ਤੇ ਲਈ ਹੋਣੀ ਚਾਹੀਦੀ ਹੈ।
  • ਜੇਕਰ ਬਿਨੇੈਕਾਰ ਵੱਲੋਂ ਝੀਂਗਾ ਪਾਲਣ ਸੰਬੰਧੀ ਮੁੱਢਲੀ ਸਿਖਲਾਈ ਪ੍ਰਾਪਤ ਨਹੀਂ ਕੀਤੀ ਹੋਈ ਹੈ ਤਾਂ ਉਸ ਨੂੰ ਇਹ ਸਿਖਲਾਈ ਪ੍ਰਾਪਤ ਕਰਨੀ ਜ਼ਰੂਰੀ ਹੈ। 
  • ਬਿਨੇੈਕਾਰ ਆਪਣੀ ਜ਼ਮੀਨ ਦੇ ਪਾਣੀ ਦੇ ਸੈਂਪਲ ਸੈਂਟਰਲ ਇੰਸਟੀਚਿਊਟ ਆਫ ਫਿਸ਼ਰੀਜ ਐਜੂਕੇਸ਼ਨ ਰੋਹਤਕ ਤੋਂ ਪਰਖ ਕਰਵਾ ਕੇ ਇਸ ਦੀ ਰਿਪੋਰਟ ਅਰਜ਼ੀ ਨਾਲ ਨੱਥੀ ਕਰੇਗਾ।
  • ਬਿਨੇੈਕਾਰ ਝੀਂਗਾ ਪਾਲਣ ਲਈ ਅਰਜ਼ੀ ਸਮੇਤ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਪਾਣੀ ਦੀ ਪਰਖ ਰਿਪੋਰਟ, ਵਿੱਦਿਅਕ ਯੋਗਤਾ, ਜਾਤੀ ਸੰਬੰਧੀ ਦਸਤਾਵੇਜ਼, ਜ਼ਮੀਨ ਦੀ ਫਰਦ, ਖਸਰਾ, ਗਿਰਦਾਵਰੀ ਅਤੇ ਅਕਸ ਸਿਜਰਾ ਸਬੰਧਤ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ, ਮੱਛੀ ਪਾਲਣ/ ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੇਂਸੀ ਪਾਸ ਸਬਮਿਟ ਕਰੇਗਾ।
  • ਇੱਕ ਲਾਭਪਾਤਰੀ ਪੰਜ ਏਕੜ ਰਕਬੇ ਤੱਕ ਹੀ ਸਬਸਿਡੀ ਲੈਣ ਦਾ ਹੱਕਦਾਰ ਹੋਵੇਗਾ। ਇਹ ਸਬਸਿਡੀ ਇੱਕ ਵਾਰ ਹੀ ਮਿਲਣ ਯੋਗ ਹੋਵੇਗੀ। ਵਿੱਤੀ ਸਹਾਇਤਾ ਕੇਵਲ ਨਵੇਂ ਛੱਪੜ ਦੀ ਪੁਟਾਈ ਵਾਲੇ ਕੇਸਾਂ ਨੂੰ ਹੀ ਜਾਰੀ ਕੀਤੀ ਹੋਵੇਗੀ।

ਅਰਜ਼ੀਆਂ ਦੇ ਪ੍ਰੋਫਾਰਮੇ  ਸਬੰਧਤ ਜ਼ਿਲ੍ਹਿਆਂ ਦੇ ਸਹਾਇਕ ਡਾਇਰੈਕਟਰ, ਮੱਛੀ ਪਾਲਣ/ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ ਤੋਂ ਲਏ ਜਾ ਸਕਦੇ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪੜਤਾਲ ਵਿਭਾਗੀ ਜਾਂਚ ਕਮੇਟੀ ਵੱਲੋਂ ਕੀਤੀ ਜਾਵੇਗੀ ਅਤੇ ਕਮੇਟੀ ਵਲੋਂ ਪ੍ਰਵਾਨ ਕੀਤੀਆਂ ਅਰਜ਼ੀਆਂ ਵਾਲੇ ਕਾਸ਼ਤਕਾਰ ਹੀ ਝੀਂਗਾ ਪਾਲਣ 'ਤੇ ਸਬਸਿਡੀ ਲੈਣ ਦੇ ਹੱਕਦਾਰ ਹੋਣਗੇ। ਵਿਭਾਗ ਪਾਸ ਉਪਲਬਧ ਫੰਡਾਂ ਦੇ ਅਧਾਰ 'ਤੇ ਹੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸਬਸਿਡੀ ਕੰਮ ਮੁਕੰਮਲ ਹੋਣ ਉਪਰੰਤ ਹੀ ਜਾਰੀ ਕੀਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਹੇਠ ਲਿਖੇ ਕਿਸੇ ਵੀ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ:

ਫੋਨ ਨੰਬਰ ਮੁੱਖ ਦਫਤਰ (ਐਸ.ਏ.ਐਸ. ਨਗਰ) 0172-2217135, ਸ਼੍ਰੀ ਮੁਕਤਸਰ ਸਾਹਿਬ : 01633-501794, ਫ਼ਿਰੋਜ਼ਪੁਰ : 01632-279101, ਫ਼ਾਜ਼ਿਲਕਾ : 81465-85400,  ਬਠਿੰਡਾ : 0164-2862165, ਫ਼ਰੀਦਕੋਟ : 75891-30487 ਅਤੇ ਮਾਨਸਾ : 94175-82117