ਅੱਪਡੇਟ ਵੇਰਵਾ

4283-bor.jpg
ਦੁਆਰਾ ਪੋਸਟ ਕੀਤਾ Apnikheti
2018-08-28 09:21:43

ਬੋਰਡੋ ਮਿਕਸਚਰ ਕੀ ਹੈ?

ਬੋਰਡੋ ਮਿਕਸਚਰ ਇਕ ਉੱਲੀਨਾਸ਼ਕ ਦਵਾਈ ਹੈ, ਜਿਹੜੀ ਕਿ ਕਿਸਾਨ ਆਪ ਤਿਆਰ ਕਰ ਸਕਦਾ ਹੈ। ਆਮ ਤੌਰ ਤੇ ਬਜ਼ਾਰ ਵਿੱਚ ਅਨੇਕਾਂ ਉੱਲੀਨਾਸ਼ਕ ਮਿਲਦੇ ਹਨ, ਪਰ ਖੁਦ ਤਿਆਰ ਕੀਤੀ ਹੋਈ ਬੋਰਡੋ ਮਿਕਸਚਰ ਸਭ ਤੋਂ ਵੱਧ ਅਸਰਦਾਰ ਹੁੰਦੀ ਹੈ। ਆਮ ਤੌਰ ਤੇ ਇਸਦਾ ਇਸਤੇਮਾਲ ਬਾਗਬਾਨੀ ਦੇ ਕਿਸਾਨ ਕਰਦੇ ਹਨ। ਇਸ ਨੂੰ ਤਿਆਰ ਕਰਨ ਦੀ ਵਿਧੀ ਇਸ ਪ੍ਰਕਾਰ ਹੇਠ ਦਿੱਤੀ ਗਈ ਹੈ। 

•ਇਕ ਹਿੱਸਾ ਨੀਲਾ ਥੋਥਾ ਅਤੇ ਇਕ ਹਿੱਸਾ ਅਨਬੁਝਿਆ ਚੂਨਾ, ਦੋਨਾਂ ਨੂੰ ਵੱਖ ਵੱਖ ਬਰਤਨ ਵਿੱਚ ਘੋਲ ਲਵੋ। ਬਰਤਨ ਮਿੱਟੀ ਜਾਂ ਪਲਾਸਟਿਕ ਦਾ ਹੋਣਾ ਚਾਹੀਦਾ ਹੈ। ਧਾਤੂ ਦੇ ਬਤਰਨ ਦਾ ਇਸਤੇਮਾਲ ਨਾ ਕਰੋ ਅਤੇ ਘੋਲ ਵਿੱਚ ਹੱਥ ਨਾ ਪਾਓ।

•ਜਦੋਂ ਚੰਗੀ ਤਰ੍ਹਾਂ ਘੁੱਲ ਜਾਣ ਤਾਂ ਦੋਨਾਂ ਘੋਲਾਂ ਨੂੰ ਮਲਮਲ ਦੇ ਕਪੜੇ ਨਾਲ ਛਾਨ ਲਵੋ। 

•ਫਿਰ ਇਨ੍ਹਾਂ ਦੋਹਾਂ ਘੋਲਾਂ ਨੂੰ ਤੀਸਰੇ ਬਰਤਨ ਵਿੱਚ ਪਾ ਲਵੋ ਅਤੇ ਲੋੜ ਅਨੁਸਾਰ ਇਸ ਵਿੱਚ ਹੋਰ ਪਾਣੀ ਪਾ ਲਵੋ ਜਾਂ ਪ੍ਰਤੀ ਏਕੜ ਦੇ ਹਿਸਾਬ ਦੀ ਮਾਤਰਾ ਮੁਤਾਬਿਕ ਪਾਣੀ ਪਾ ਲਵੋ। ਫਿਰ ਪੰਪ ਵਿੱਚ ਪਾ ਕੇ ਸਪਰੇਅ ਕਰੋ।

•ਇਹ ਬੋਰਡੋ ਮਿਕਸਚਰ ਵਧੀਆ ਅਤੇ ਅਸਰਦਾਰ ਉੱਲੀਨਾਸ਼ਕ ਹੈ, ਜਿਹੜਾ ਕਿ ਬਜ਼ਾਰ ਵਿੱਚ ਮਿਲਣ ਵਾਲਿਆਂ ਦਵਾਈਆਂ ਨਾਲੋਂ ਸਸਤਾ ਅਤੇ ਅਸਰਦਾਰ ਹੈ।