ਅੱਪਡੇਟ ਵੇਰਵਾ

2305-goat.jpg
ਦੁਆਰਾ ਪੋਸਟ ਕੀਤਾ Apni Kheti
2019-02-25 09:18:21

ਬੱਕਰੀਆਂ ਦੇ ਚਾਰਾ ਪ੍ਰਬੰਧ ਲਈ ਸਲਾਹ

ਬੱਕਰੀਆਂ ਲਈ ਇੰਝ ਕਰੋ ਚਾਰਾ ਪ੍ਰਬੰਧਨ:

  • ਬੱਕਰੀਆਂ ਥੋੜ੍ਹਾ-ਥੋੜ੍ਹਾ ਕਰਕੇ ਹਰ ਤਰ੍ਹਾਂ ਦੇ ਚਾਰਿਆਂ ਨੂੰ ਖਾਣਾ ਪਸੰਦ ਕਰਦੀਆਂ ਹਨ, ਜਦਕਿ ਮੱਝਾਂ/ਗਾਵਾਂ ਇੱਕੋ ਤਰ੍ਹਾਂ ਦਾ ਚਾਰਾ ਪਸੰਦ ਕਰਦੀਆਂ ਹਨ।
  • ਬੱਕਰੀਆਂ, ਖੁਰਲੀ ਵਿੱਚੋਂ ਬਹੁਤ ਸਾਰੇ ਪੱਠੇ ਬਾਹਰ ਖਿੰਡਾ ਦਿੰਦੀਆਂ ਹਨ, ਜਿਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਹੈ।
  • ਬੱਕਰੀਆਂ ਲਈ ਇੱਕ ਖਾਸ ਕਿਸਮ ਦਾ ਫੀਡਰ ਵਰਤਣ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।
  • ਦੂਸਰਾ, ਬੱਕਰੀਆਂ ਨੂੰ ਹਮੇਸ਼ਾ ਥੋੜ੍ਹੇ ਕਰਕੇ ਪੱਠੇ ਪਾਉਣੇ ਚਾਹੀਦੇ ਹਨ।
  • ਬੱਕਰੀਆਂ ਦੀ ਖੁਰਾਕ ਹਰ ਹਾਲਤ ਵਿਚ ਤਾਜ਼ੀ, ਸਾਫ਼-ਸੁਥਰੀ ਅਤੇ ਕਿਸੇ ਕਿਸਮ ਦੀ ਅਣਸੁਖਾਵੀਂ ਗੰਧ ਤੋਂ ਰਾਹਤ ਹੋਣੀ ਚਾਹੀਦੀ ਹੈ। ਬੱਕਰੀਆਂ ਗਿੱਲੇ, ਬਾਸੀ ਅਤੇ ਪੈਰਾਂ ਨਾਲ ਮਿੱਧੇ ਹੋਏ ਪੱਠੇ ਨਹੀਂ ਖਾਂਦੀਆਂ।
  • ਬੱਕਰੀਆਂ ਫਲੀਦਾਰ ਚਾਰਿਆਂ ਨੂੰ ਬਹੁਤ ਪਸੰਦ ਕਰਦੀਆਂ ਹਨ। ਫਲੀਦਾਰ ਚਾਰਿਆਂ ਵਿੱਚ ਬਰਸੀਮ, ਸ਼ਫਤਲ, ਲੂਸ਼ਣ, ਸੇਂਜੀ ਆਉਂਦੇ ਹਨ।
  • ਇਸਦੇ ਨਾਲ-ਨਾਲ ਮੂੰਗੀ, ਮਾਂਹ, ਅਰਹਰ, ਸੋਇਆਬੀਨ ਅਤੇ ਮੂੰਗਫਲੀ ਦੇ ਸੁਕਾਏ ਹੋਏ ਪੱਤੇ(ਭੋਅ) ਵੀ ਖੁਸ਼ ਹੋ ਕੇ ਖਾਂਦੀਆਂ ਹਨ।
  • ਚਰੀ, ਬਾਜਰਾ, ਮੱਕੀ, ਆਚਾਰ ਅਤੇ ਤੂੜੀ ਨੂੰ ਇਹ ਬਹੁਤਾ ਪਸੰਦ ਨਹੀਂ ਕਰਦੀਆਂ।
  • ਬੱਕਰੀਆਂ ਗੰਧਲਾ ਪਾਣੀ ਪੀਣ ਤੋਂ ਕਤਰਾਉਂਦੀਆਂ ਹਨ। ਪਾਣੀ ਸਾਫ਼-ਸੁਥਰਾ ਰੱਖਣ ਲਈ ਕੁੰਡ ਇਸ ਤਰ੍ਹਾਂ ਦੀ ਬਣਾਓ, ਜਿਸ ਵਿੱਚ ਦਰੱਖਤਾਂ ਦੇ ਪੱਤੇ, ਚਾਰੇ ਦੇ ਡੱਕੇ, ਫੀਡ, ਮਿੱਟੀ-ਘੱਟਾ, ਮੀਂਗਣਾਂ ਜਾਂ ਕਿਸੇ ਹੋਰ ਤਰ੍ਹਾਂ ਦਾ ਕਾਰਬਨਿਕ ਮਾਦਾ ਦਾਖ਼ਲ ਨਾ ਹੋ ਸਕੇ।
  • ਸਾਫ਼-ਸੁਥਰੇ ਪਾਣੀ ਨਾਲ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ।