ਅੱਪਡੇਟ ਵੇਰਵਾ

1828-pashu.jpg
ਦੁਆਰਾ ਪੋਸਟ ਕੀਤਾ GADVASU
2018-02-10 06:06:37

ਪਸ਼ੂ ਪਾਲਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :

 • ਪਸ਼ੂ ਨੂੰ ਜਿੱਥੋਂ ਤੱਕ ਸੰਭਵ ਹੋਵੇ ਹਰਾ ਚਾਰਾ ਦੇਣਾ ਚਾਹੀਦਾ ਹੈ।

• ਹੋ ਸਕੇ ਤਾਂ ਪਸ਼ੂਆਂ ਨੂੰ ਦਵਾਈ ਦੇਣ ਲਈ ਨਾਲ਼ ਦੀ ਵਰਤੋਂ ਨਾ ਕਰੋ।

• ਦੁੱਧ ਮੁੱਠੀ ਨਾਲ ਚੋਵੋ।

• ਪਸ਼ੂਆਂ ਨੂੰ ਆਇਓਡੀਨ ਵਾਲਾ ਨਮਕ ਜ਼ਰੂਰ ਖਿਲਾਓ।

• ਥਨੈਲਾ ਰੋਗ ਹੋਣ 'ਤੇ ਤੁਰੰਤ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ।

• ਪਸ਼ੂਆਂ ਨੂੰ ਹਰ ਤਿੰਨ ਮਹੀਨੇ ਬਾਅਦ ਪੇਟ ਦੇ ਕੀੜਿਆਂ ਦੀ ਦਵਾਈ ਸਟਾਰਵਰਮ ਪਲੱਸ ਜ਼ਰੂਰ ਦਿਓ।

• ਨਸਲ ਸੁਧਾਰ ਲਈ ਬਣਾਉਟੀ ਗਰਭਦਾਨ ਦਾ ਪ੍ਰਯੋਗ ਕਰੋ।

• ਸੰਭਵ ਹੋਵੇ ਤਾਂ ਪਸ਼ੂਆਂ ਦੇ ਦੁੱਧ ਦਾ ਰਿਕਾਰਡ ਰੱਖੋ।

• ਕੈਲਸ਼ੀਅਮ ਵਿੱਚ ਵਿਟਾਮਿਨ ਦੀ ਛੋਟੀ ਸ਼ੀਸ਼ੀ ਮਿਲਾ ਕੇ ਨਹੀਂ ਰੱਖਣੀ ਚਾਹੀਦੀ।

• ਹਰੇਕ ਮਹੀਨੇ ਪਸ਼ੂਆਂ ਨੂੰ ਖਣਿਜ ਮਿਸ਼ਰਣ ਜ਼ਰੂਰ ਖਿਲਾਓ।

• ਪਸ਼ੂਆਂ ਨੂੰ ਆੱਕਸੀਟੋਸਿਨ ਦਾ ਟੀਕਾ ਨਾ ਲਗਾਓ।

• ਪਸ਼ੂ 24 ਘੰਟੇ ਤੱਕ ਗਰਮੀ ਵਿੱਚ ਰਹਿੰਦਾ ਹੈ। ਇਸ ਲਈ ਗਰਮੀ ਵਿੱਚ ਆਉਣ ਤੋਂ 12 ਘੰਟੇ ਬਾਅਦ ਬੀਜ ਰਖਵਾਉਣਾ ਚਾਹੀਦਾ ਹੈ।