ਅੱਪਡੇਟ ਵੇਰਵਾ

993-pash.jpg
ਦੁਆਰਾ ਪੋਸਟ ਕੀਤਾ Apnikheti
2018-04-20 10:55:47

ਪਸ਼ੂਪਾਲਕਾਂ ਲਈ ਅਪ੍ਰੈਲ ਮਹੀਨੇ ਵਿਚ ਧਿਆਨ ਰੱਖਣ ਯੋਗ ਜਰੂਰੀ ਗੱਲਾਂ

• ਇਸ ਮਹੀਨੇ ਤਾਪਮਾਨ ਵਧੇਰੇ ਹੋਣ ਕਾਰਨ ਪਸ਼ੂਆਂ ਵਿੱਚ ਡੀਹਾਈਡ੍ਰੇਸ਼ਨ(ਪਾਣੀ ਦੀ ਕਮੀ), ਸਰੀਰ ਵਿੱਚ ਲੂਣ ਦੀ ਕਮੀ, ਭੁੱਖ ਘੱਟ ਲੱਗਣਾ ਅਤੇ ਉਤਪਾਦਨ ਵਿੱਚ ਕਮੀ ਵਰਗੀਆਂ ਆਦਿ ਸਮੱਸਿਆਵਾਂ ਆਉਂਦੀਆਂ ਹਨ।

• ਢੋਆ-ਢੁਆਈ ਵਾਲੇ ਪਸ਼ੂਆਂ ਨੂੰ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਛਾਂ ਵਾਲੀ ਅਤੇ ਹਵਾਦਾਰ ਜਗ੍ਹਾ 'ਤੇ ਰੱਖੋ।

• ਪਸ਼ੂਆਂ ਲਈ ਪਾਣੀ ਦਾ ਖਾਸ ਤੌਰ 'ਤੇ ਪ੍ਰਬੰਧ ਕਰਨਾ ਚਾਹੀਦਾ ਹੈ। ਪਾਣੀ ਵਾਲੀਆਂ ਖੁਰਲੀਆਂ ਸਾਫ ਰੱਖੋ ਅਤੇ ਦਿਨ ਵਿੱਚ ਘੱਟੋ-ਘੱਟ 4 ਵਾਰ ਪਾਣੀ ਜ਼ਰੂਰ ਪਿਲਾਓ।

• ਗਰਮੀ ਕਾਰਨ ਕੁੱਝ ਮਾਦਾ ਪਸ਼ੂ ਉਤੇਜਿਤ ਹੋ ਜਾਂਦੇ ਹਨ, ਇਸਦਾ ਪ੍ਰਭਾਵ ਰਾਤ ਦੇ ਸਮੇਂ ਵੱਧ ਦੇਖਿਆ ਜਾ ਸਕਦਾ ਹੈ। ਇਸ ਲਈ ਪਸ਼ੂ-ਪਾਲਕਾਂ ਨੂੰ ਪਸ਼ੂਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

• ਮੈਸਟਾਈਟਸ(ਥਨੈਲਾ ਰੋਗ) ਦੇ ਲੱਛਣ ਦਿਖਣ ਦਾ ਤੁਰੰਤ ਇਸਦਾ ਇਲਾਜ ਕਰਵਾਓ।

• ਕਟੜੂਆਂ ਜਾਂ ਵਛੜੂਆਂ ਦੇ ਐਂਟਰੋਟੌਕਸੀਮੀਆ ਅਤੇ ਸ਼ੀਪ ਪੋਕਸ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

• ਸੂਣ ਵਾਲੇ (6 ਮਹੀਨੇ ਤੋਂ ਵੱਧ ਦੇ ਗਰਭ ਕਾਲ ਵਾਲੇ) ਪਸ਼ੂਆਂ ਨੂੰ ਵਧੇਰੇ ਫੀਡ ਦੇਣੀ ਚਾਹੀਦੀ ਹੈ।

• ਇਸ ਮਹੀਨੇ ਦੌਰਾਨ ਚਰਾਗਾਹਾਂ ਵਿੱਚ ਚਾਰੇ ਦੀ ਉਪਲੱਬਧਤਾ ਘੱਟ ਜਾਂਦੀ ਹੈ ਅਤੇ ਆਮ ਪਸ਼ੂ ਦਾ ਪੋਸ਼ਣ ਮੌਨਸੂਨ ਦੀ ਸ਼ੁਰੂਆਤ ਤੱਕ ਘੱਟ ਰਹਿੰਦਾ ਹੈ। ਅਜਿਹੇ ਸਮੇਂ ਵਿੱਚ ਸਰੀਰ 'ਚੋਂ ਨਮਕ ਅਤੇ ਖਾਸ ਕਰਕੇ ਫਾਸਫੋਰਸ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਨ ਪਸ਼ੂਆਂ ਨੂੰ 'ਪਿਕਾ' ਨਾਮ ਦੀ ਬਿਮਾਰੀ ਲਗ ਜਾਂਦੀ ਹੈ। ਇਸ ਲਈ ਪਸ਼ੂਆਂਂ ਨੂੰ ਖਣਿਜਾਂ ਦੇ ਬਲਾੱਕ ਵਿੱਚ ਨਮਕ ਦਾ ਘੋਲ ਮਿਲਾ ਕੇ ਖਿਲਾਓ।

• ਸਮਾਜਿਕ ਯਤਨਾਂ ਦੇ ਮਾਧਿਅਮ ਨਾਲ ਇਹ ਯਕੀਨੀ ਬਣਾਓ ਕਿ ਮ੍ਰਿਤ ਪਸ਼ੂਆਂ ਦੇ ਸਰੀਰ ਨੂੰ ਨਿਯਮਿਤ ਚਰਨ ਵਾਲੇ ਸਥਾਨਾਂ 'ਤੇ ਨਾ ਸੁੱਟਿਆ ਜਾਵੇ।

• ਪਸ਼ੂਆਂ ਦੇ ਮ੍ਰਿਤ ਸਰੀਰ ਸੁੱਟਣ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਲੈਣੀ ਚਾਹੀਦੀ ਹੈ, ਤਾਂ ਜੋ ਹੋਰ ਪਸ਼ੂ ਇਨ੍ਹਾਂ ਨੂੰ ਨਾ ਖਾ ਸਕਣ, ਜਿਸ ਨਾਲ ਬੋਟਿਊਲਿਜ਼ਮ ਨਾਮ ਦੀ ਬਿਮਾਰੀ ਹੋ ਸਕਦੀ ਹੈ, ਜੋ ਲਾ-ਇਲਾਜ ਹੈ ਅਤੇ ਮੌਤ ਦਾ ਕਾਰਨ ਬਣਦੀ ਹੈ।

• ਮੱਕੀ, ਬਾਜਰਾ ਅਤੇ ਜਵਾਰ ਵਰਗੀਆਂ ਚਾਰੇ ਵਾਲੀਆਂ ਫਸਲਾਂ ਦੀ ਕਟਾਈ 45-50 ਦਿਨ ਬਾਅਦ ਕਰੋ।