ਅੱਪਡੇਟ ਵੇਰਵਾ

7104-48376094_1013101962202592_6530067366305333248_n.jpg
ਦੁਆਰਾ ਪੋਸਟ ਕੀਤਾ Apni Kheti
2018-12-25 12:12:32

ਪਸ਼ੂਆਂ ਦੇ ਟੀਕਾ ਲਗਾਉਣ ਵੇਲੇ ਕਿਸ ਤਰ੍ਹਾਂ ਦੀ ਸੂਈ ਵਰਤੀਏ ?

ਕਈ ਵਾਰ ਲਵੇਰੀਆ ਵਿੱਚ ਟੀਕਾ ਲਗਾਉਣ ਦੀ ਜਰੂਰਤ ਪੈਂਦੀ ਹੈ। ਇਸ ਲਈ ਸਹੀ ਜਗਾਂ ਤੇ ਟੀਕਾ ਲਗਾਉਣ ਦੇ ਨਾਲ ਨਾਲ ਸੂਈ ਦੀ ਲੰਬਾਈ ਉੱਚਿਤ ਹੋਣੀ ਚਾਹੀਦੀ ਹੈ ਕਿਉਕੀ ਕੁੱਝ ਦਵਾਈਆ ਸੰਘਣੀਆ ਹੁੰਦੀਆ ਹਨ ਤੇ ਕਈ ਪਤਲੀਆਂ। ਇਸ ਲਈ ਸੂਈ ਨਾਲ ਸਬੰਧਿਤ ਕੁੱਝ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

  1. ਲਵੇਰੀਆਂ ਵਿੱਚ ਆਮ ਹਾਲਤਾਂ ਵਿੱਚ 18 ਗੇਜ਼ ਵਿਆਸ ਵਾਲੀ ਸੂਈ ਹੀ ਵਰਤਣੀ ਚਾਹੀਦੀ ਹੈ। ਜੇਕਰ ਲਵੇਰੀ ਦੀ ਚਮੜੀ ਬਹੁਤ ਸਖਤ ਹੋਵੇ ਜਾਂ ਟੀਕਾ ਜਿਆਦਾ ਗਾੜਾ ਹੋਵੇ ਤਾਂ ੧. ਮੋਟੀ ਸੂਈ (16 ਗੇਜ਼ ਵਿਆਸ) ਵੀ ਵਰਤੀ ਜਾ ਸਕਦੀ ਹੈ। ਇਸ ਤੋਂ ਮੋਟੀ ਸੂਈ ਕਿਸੇ ਵੀ ਹਾਲਤ ਵਿੱਚ ਨਹੀ ਵਰਤਣੀ ਚਾਹੀਦੀ।
  2. ਦੁੱਧ ਦੇ ਰਹੀਆ ਲਵੇਰੀਆ ਵਿੱਚ ਵੈਕਸੀਨ ਲਗਾਉਣ ਲਈ ਹਮੇਸ਼ਾ 15 ਇੰਚ ਲੰਬੀ ਸੂਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
  3. ਐਟੀਬਿਓਟਕ ਦਾ ਟੀਕਾ ਲਗਵਾਉਣ ਲਈ ਸੂਈ 20 ਇੰਚ ਲੰਬੀ ਹੋਣੀ ਚਾਹੀਦੀ ਹੈ ਕਿਉਕੀ ਐਂਟੀਬਿਓਟਿਕ ਦੀ ਮਾਤਰਾ ਹਮੇਸ਼ਾ ਵੈਕਸੀਨ ਤੋਂ ਜਿਆਦਾ ਹੁੰਦੀ ਹੈ। ਇਸ ਲਈ 20 ਇੰਚ ਲੰਬੀ ਸੂਈ ਨਾਲ ਹੀ ਮਾਸ ਵਿੱਚ ਐਂਟੀਬਿਓਟਿਕ ਦੀ ਐਨੀ ਮਾਤਰਾ ਜਮਾਂ ਕੀਤੀ ਜਾ ਸਕਦੀ ਹੈ।
  4. ਕੱਟੜੂਆਂ/ਵੱਛੜੂਆਂ ਵਿੱਚ ਵੈਕਸੀਨ ਲਗਾਉਣ ਲਈ ਇੱਕ ਇੰਚ ਲੰਬੀ ਸੂਈ ਤੇ ਐਂਟੀਬਿਓਟਕ ਲਈ 15 ਇੰਚ ਲੰਬੀ ਸੂਈ ਵਰਤੀ ਜਾ ਸਕਦੀ ਹੈ। ਸੂਈ ਦੀ ਮੋਟਾਈ ਘੱਟ ਤੋਂ ਘੱਟ ਰੱਖਣੀ ਚਾਹੀਦੀ ਹੈ।
  5. ਭੇਡਾਂ , ਬੱਕਰੀਆਂ ਵਿੱਚ 18 ਜਾਂ 20 ਗੇਜ਼ ਦੀ ਇੱਕ ਇੱਚ ਲੰਬੀ ਸੂਈ ਵਰਤੀ ਜਾ ਸਕਦੀ ਹੈ।
  6. ਕਈ ਵਾਰ ਸਰਦੀਆ ਵਿੱਚ ਕਈ ਦਵਾਈਆ ਗਾੜੀਆ ਹੋ ਜਾਂਦੀਆ ਹਨ ਜਿਸ ਨਾਲ ਟੀਕਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਕਦੇ ਵੀ ਟੀਕੇ ਨਾਲ ਧੱਕਾ ਨਾ ਕਰੋ ਸਗੋ ਦਵਾਈ ਨੂੰ ਥੋੜਾ ਜਿਹਾ ਕੋਸਾ ਕਰਨ ਨਾਲ ਟੀਕਾ ਲਗਾਉਣਾ ਅਸਾਨ ਹੋ ਜਾਂਦਾ ਹੈ।