ਅੱਪਡੇਟ ਵੇਰਵਾ

5598-animallll.jpg
ਦੁਆਰਾ ਪੋਸਟ ਕੀਤਾ Deptt. of Animal Husbandry, Punjab
2019-01-18 15:40:22

ਪਸ਼ੂ ਖੁਰਾਕ/ਦਾਣਾ ਤਿਆਰ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ

ਪਸ਼ੂ ਖੁਰਾਕ/ਦਾਣਾ ਤਿਆਰ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ:

  • ਖੁਰਾਕ ਸੰਤੁਲਿਤ ਹੋਵੇ।
  • ਕਦੇ ਵੀ ਭਿੱਜਿਆ ਅਨਾਜ ਅਤੇ ਕਣਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਜਿਹੇ ਅਨਾਜ ਪਸ਼ੂਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।
  • ਵੰਡ ਜਾਂ ਦਾਣਾ ਇੱਕੋ ਸਮੇਂ ਨਾ ਪਾਓ। ਇਸ ਨੂੰ ਵੰਡ ਕੇ ਅੱਧਾ ਸਵੇਰੇ, ਅੱਧਾ ਸ਼ਾਮ ਨੂੰ ਪਾਉਣਾ ਚਾਹੀਦਾ ਹੈ।
  • ਜੇਕਰ ਦਾਣਾ ਆਪ ਤਿਆਰ ਕਰਨਾ ਹੈ ਤਾਂ ਕਦੇ ਵੀ 15-20 ਦਿਨਾਂ ਤੋਂ ਜ਼ਿਆਦਾ ਸਟੋਰ ਕਰਕੇ ਨਾ ਰੱਖੋ।
  • ਦਾਣਾ ਲੋੜ ਅਨੁਸਾਰ ਹੀ ਪੀਸਣਾ ਚਾਹੀਦਾ ਹੈ, ਨਾ ਹੀ ਜ਼ਿਆਦਾ ਮੋਟਾ ਅਤੇ ਨਾ ਹੀ ਜ਼ਿਆਦਾ ਬਾਰੀਕ।
  • ਦਾਣਾ ਤਿਆਰ ਕਰਨ ਸਮੇਂ ਵੱਖ-ਵੱਖ ਅਨਾਜ ਅਤੇ ਖਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਦਾਣੇ ਦੀ ਗੁਣਵੱਤਾ ਵਧੇਗੀ ਅਤੇ ਦਾਣਾ ਸਸਤਾ ਵੀ ਪਵੇਗਾ।
  • ਬਜ਼ਾਰ ਵਿੱਚ ਕਈ ਕੰਪਨੀਆਂ ਦੀਆਂ ਪਸ਼ੂ ਖੁਰਾਕ ਉਪਲਬਧ ਹੈ। ਇਨ੍ਹਾਂ ਨੂੰ ਖਰੀਦਣ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
  • ਪਸ਼ੂ ਖੁਰਾਕ/ਖਲ ਬੀ.ਆਈ.ਐੱਸ. ਮਿਆਰਾਂ (Bureau of Indian standard) ਮਿਆਰਾਂ ਅਨੁਸਾਰ ਤਿਆਰ ਕੀਤੀ ਹੋਵੇ।
  • ਪਸ਼ੂ ਖੁਰਾਕ ਦੇ ਤੱਤਾਂ ਦੀ ਮਿਕਦਾਰ ਥੈਲੇ 'ਤੇ ਦਰਸਾਈ ਹੋਵੇ।
  • ਪਸ਼ੂ ਖੁਰਾਕ ਖਰੀਦਣ ਸਮੇਂ ਪਸ਼ੂ ਖੁਰਾਕ/ਖਲ ਦੀ ਬੋਰੀ ਦਾ ਵਜਨ ਵੀ ਕਰਕੇ ਦੇਖ ਲੈਣਾ ਚਾਹੀਦਾ ਹੈ।