ਅੱਪਡੇਟ ਵੇਰਵਾ

8530-papeya.jpg
ਦੁਆਰਾ ਪੋਸਟ ਕੀਤਾ Apni Kheti
2019-02-11 16:42:16

ਪਪੀਤੇ ਦੀ ਖੇਤੀ

ਪੰਜਾਬ ਵਿਚ ਵੀ ਪਪੀਤੇ ਦੀ ਖੇਤੀ ਵੱਲ ਕਿਸਾਨਾਂ ਦਾ ਵੀ ਉਤਸ਼ਾਹ ਵੱਧ ਰਿਹਾ ਹੈ। ਪਪੀਤਾ ਤੇਜੀ ਨਾਲ ਵਧਣ ਵਾਲਾ ਪੌਦਾ ਹੈ, ਜੋ ਲੰਬੇ ਸਮੇਂ ਤਕ ਫਲ਼ ਦਿੰਦਾ ਹੈ ਅਤੇ ਇਸ ਵਿਚ ਪੋਸ਼ਕ ਤੱਤ ਉੱਚ ਮਾਤਰਾ ਵਿਚ ਹੁੰਦੇ ਹਨ। ਭਾਰਤ ਨੂੰ ਪਪੀਤੇ ਦੇ ਸਭ ਤੋਂ ਵੱਡੇ ਉਤਪਾਦਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਨੂੰ ਗਮਲਿਆਂ, ਗ੍ਰੀਨਹਾਊਸ, ਪੋਲੀਹਾਊਸ ਅਤੇ ਕੰਟੇਨਰਾਂ ਵਿਚ ਉਗਾਇਆ ਜਾ ਸਕਦਾ ਹੈ। ਇਸ ਦੇ ਸਰੀਰਕ ਲਾਭ ਵੀ ਹਨ, ਜਿਵੇਂ ਕਿ ਕਬਜ਼ ਅਤੇ ਕੈਂਸਰ ਨੂੰ ਦੂਰ ਕਰਨ ਵਿਚ ਮਦਦ ਕਰਨਾ, ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਮਦਦ ਕਰਨਾ ਅਤੇ ਕੈਂਸਰ ਕੋਸ਼ਿਕਾਵਾਂ ਨਾਲ ਲੜਨ ਵਿਚ ਮਦਦ ਕਰਨਾ ਆਦਿ।

ਇਹ ਵਿਟਾਮਿਨ ਏ ਅਤੇ ਸੀ ਦਾ ਉੱਚ ਸ੍ਰੋਤ ਹੈ। ਭਾਰਤ ਵਿਚ ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਜੰਮੂ-ਕਸ਼ਮੀਰ, ਬਿਹਾਰ, ਗੁਜਰਾਤ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਪਪੀਤਾ ਉਗਾਉਣ ਵਾਲੇ ਮੁੱਖ ਰਾਜ ਹਨ। ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿਚ ਉਗਾਇਆ ਜਾਂਦਾ ਹੈ। ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ। ਰੇਤਲੀ ਅਤੇ ਭਾਰੀ ਮਿੱਟੀ ਵਿਚ ਇਸ ਦੀ ਖੇਤੀ ਨਾ ਕਰੋ। ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ। 150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ।

ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ। ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ। ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ।

ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆ ਜਾ ਸਕਦਾ ਹੈ। ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰੋ। ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ, ਮੁੱਖ ਫਸਲ ਤੇ ਨਾ ਕਰੋ। ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ।

 

ਸ੍ਰੋਤ: Rozana Spokesman