ਅੱਪਡੇਟ ਵੇਰਵਾ

8072-jh.jpg
ਦੁਆਰਾ ਪੋਸਟ ਕੀਤਾ PAU, Ludhiana
2018-04-05 05:55:18

ਪੀ.ਏ.ਯੂ. ਵੱਲੋਂ ਝੋਨੇ ਦੇ ਲਈ ਨਵੀਂ ਜੀਵਾਣੂ ਖਾਦ ਦੀ ਸਿਫਾਰਿਸ਼

 ਕਣਕ, ਫਲੀਦਾਰ ਫਸਲਾਂ, ਸਬਜੀਆਂ ਅਤੇ ਗੰਨੇ ਲਈ ਸਿਫਾਰਿਸ਼ ਜੀਵਾਣੂ ਖਾਦ ਦੀ ਸਫਲਤਾ ਤੋਂ ਬਾਅਦ ਪੀ.ਏ.ਯੂ. ਨੇ ਹੁਣ ਇੱਕ ਨਵੀ ਜੀਵਾਣੂ ਖਾਦ 'ਐਜ਼ੋਰਾਈਜ਼ੋਬਿੳਮ' ਦੀ ਝੋਨੇ ਦੀ ਫਸਲ ਲਈ ਸਿਫਾਰਿਸ਼ ਹੇਠ ਲਿਖੇ ਫਾਇਦਿਆਂ ਕਰਕੇ ਕੀਤੀ ਹੈ :

* ਪੌਦੇ ਦੇ ਵਿਕਾਸ ਅਤੇ ਬੱਲੀਆਂ ਵਿੱਚ ਵਾਧਾ।

* ਪੌਦੇ ਨੂੰ ਲੰਮੇਰੇ ਸਮੇਂ ਤੱਕ ਹਰਾ ਰੱਖਦਾ ਹੈ।

* ਝੋਨੇ ਦੇ ਨਾੜ ਵਿੱਚ ਵਾਧਾ (0.85 - 4.5 % )।

* ਭੂਮੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ।

ਇੱਕ ਏਕੜ ਸਿਫਾਰਸ਼ ਕੀਤੀ ਝੋਨੇ ਦੀ ਪਨੀਰੀ ਨੂੰ ਲਗਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ ਇੱਕ ਪੈਕਟ 'ਐਜ਼ੋਰਾਈਜ਼ੋਬਿੳਮ' ਵਿੱਚ 45 ਮਿੰਟ ਤੱਕ ਭਿਓ ਕੇ, ਇਸ ਜੀਵਾਣੂ ਖਾਦ ਨੂੰ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਹ ਜੀਵਾਣੂ ਖਾਦ, ਮਾਈਕਰੋਬਾਇਉਲੋਜੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਰਾਜ ਦੇ ਕਿ੍ਸ਼ੀ ਵਿਗਿਆਨ ਕੇਂਦਰਾਂ ਵਿੱਚ ਉਪਲੱਬਧ ਹੈ।