ਅੱਪਡੇਟ ਵੇਰਵਾ

9445-PAU_Logo.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-07-23 15:08:06

ਪੀ.ਏ.ਯੂ. ਵਿੱਚ ਤਿਮਾਹੀ ਖੇਤੀ ਸਿਖਲਾਈ ਕੋਰਸ ਵਿੱਚ ਦਾਖਲੇ ਲਈ ਨੌਜਵਾਨ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵਜੋਂ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀ ਦਾ ਤਿਮਾਹੀ ਕੋਰਸ 1 ਅਗਸਤ 2019 ਤੋਂ 31 ਅਕਤੂਬਰ 2019 ਤੱਕ ਲਗਾਇਆ ਜਾ ਰਿਹਾ ਹੈ । ਇਸ ਕੋਰਸ ਵਿੱਚ 20-40 ਸਾਲ ਉਮਰ ਦੇ ਪੰਜਾਬ ਰਾਜ ਦੇ ਦਸਵੀਂ ਪਾਸ ਨੌਜਵਾਨ ਕਿਸਾਨ ਦਾਖਲਾ ਲੈ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਦੀ ਸਿਖਲਾਈ ਲੈ ਸਕਦੇ ਹਨ। ਇਸ ਕੋਰਸ ਵਿੱਚ ਸਿਖਿਆਰਥੀਆਂ ਨੂੰ ਖੇਤੀ ਦੇ ਵੱਖ-ਵੱਖ ਪੱਖਾਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਵੀ ਸਿੱਖਿਅਤ ਕੀਤਾ ਜਾਵੇਗਾ । ਇਸ ਕੋਰਸ ਵਿੱਚ ਦਾਖਲੇ ਸੰਬੰਧੀ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਪੀ.ਏ.ਯੂ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਚਾਹਵਾਨ ਕਿਸਾਨ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਿਗਆਨ ਕੇਂਦਰਾਂ ਜਾਂ ਪੀ.ਏ.ਯੂ. ਦੇ ਸਕਿੱਲ ਡਿਵੈਲਮਪਮੈਂਟ ਸੈਂਟਰ ਤੋਂ ਦਾਖਲਾ ਫਾਰਮ ਪ੍ਰਾਪਤ ਕਰ ਸਕਦੇ ਹਨ । ਇਸ ਸੰਬੰਧੀ ਅਰਜ਼ੀਆਂ ਦੇਣ ਦੀ ਆਖਰੀ ਮਿਤੀ 26 ਜੁਲਾਈ 2019 ਹੈ। ਇੰਟਰਵਿਊ 30 ਜੁਲਾਈ 2019 ਨੂੰ ਸਵੇਰੇ 10 ਵਜੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ । ਉਮੀਦਵਾਰ ਆਪਣਾ ਦਸਵੀਂ ਪਾਸ ਅਤੇ ਉਮਰ ਦਾ ਸਬੂਤ ਸਰਟੀਫਿਕੇਟ ਨਾਲ ਲੈ ਕੇ ਆਉਣ । ਚੁਣੇ ਜਾਣ ਵਾਲੇ ਸਿਖਿਆਰਥੀ ਕੋਲੋਂ ਬਤੌਰ ਸਕਿਊਰਟੀ ਫੀਸ 1000 ਰੁਪੈ ਲਏ ਜਾਣਗੇ ਜੋ ਕੋਰਸ ਪੂਰਾ ਕਰਨ ਉਪਰੰਤ ਵਾਪਸ ਕਰ ਦਿੱਤੇ ਜਾਣ ਯੋਗ ਹੋਣਗੇ । ਕੋਰਸ ਦੀ ਫੀਸ 500 ਰੁਪਏ ਹੈ ਅਤੇ ਰਿਹਾਇਸ਼ ਲਈ 300 ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਵੇਗੀ ।