
ਨਰਮੇ ’ਚ ਯੂਰੀਆ ਦੀ ਸੁਚੱਜੀ ਵਰਤੋਂ

ਆਪਣੀ ਫ਼ਸਲ ਨੂੰ ਗੁਆਂਢੀ ਕਿਸਾਨ ਦੀ ਫ਼ਸਲ ਨਾਲੋਂ ਗੂੜ੍ਹੇ ਹਰੇ ਰੰਗ ਦੀ ਰੱਖਣ ਅਤੇ ਬੂਟੇ ਦਾ ਵਧੇਰਾ ਵਾਧਾ ਕਰਨ ਲਈ ਇੱਕ-ਦੂਜੇ ਤੋਂ ਵਧ ਕੇ ਯੂਰੀਆ ਖਾਦ ਦੀ ਵਰਤੋਂ ਕਰਨਾ ਆਮ ਰੁਝਾਨ ਬਣ ਗਿਆ ਹੈ। ਇਹ ਰੁਝਾਨ ਫ਼ਿਕਰ ਦਾ ਵਿਸ਼ਾ ਹੈ ਅਤੇ ਇਸ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਵਧੇਰੇ ਯੂਰੀਆ ਖਾਦ ਦੀ ਵਰਤੋਂ ਨਾਲ ਪੈਦਾ ਕੀਤੀ ਗੂੜ੍ਹੇ ਹਰੇ ਰੰਗ ਦੀ ਫ਼ਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ, ਇਨ੍ਹਾਂ ਕੀੜਿਆਂ/ਬਿਮਾਰੀਆਂ ਦੀ ਰੋਕਥਾਮ ਲਈ ਵਧੇਰੇ ਜ਼ਹਿਰਾਂ ਦੀ ਵਰਤੋਂ ਕਰਨੀ ਪੈਂਦੀ ਹੈ, ਸਿੱਟੇ ਵਜੋਂ ਉਤਪਾਦਨ ਖ਼ਰਚ ਵਧ ਜਾਂਦੇ ਹਨ ਤੇ ਮੁਨਾਫ਼ਾ ਘਟ ਜਾਂਦਾ ਹੈ। ਲੋੜ ਤੋਂ ਵਧੇਰੇ ਪਾਈ ਯੂਰੀਆ ਧਰਤੀ ਹੇਠਲੇ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਵੀ ਬਣਦੀ ਹੈ ਅਤੇ ਵਧੇਰੇ ਯੂਰੀਆ ਖਾਦ ਪਾ ਕੇ ਕਾਸ਼ਤ ਕੀਤੀ ਭਾਰੀ ਫ਼ਸਲ ਦੇ ਪੱਕਣ ਸਮੇਂ ਡਿੱਗਣ ਨਾਲ ਝਾੜ ਦਾ ਨੁਕਸਾਨ ਵੀ ਹੋ ਸਕਦਾ ਹੈ।
ਪੱਤਾ ਰੰਗ ਚਾਰਟ ਨਾਲ ਰੰਗ ਮਿਲਾਉਣ ਲਈ ਚੁਣੇ ਬੂਟਿਆਂ ਉਪਰ ਬਿਮਾਰੀ/ਕੀੜਿਆਂ ਦਾ ਹਮਲਾ, ਪਾਣੀ ਦੀ ਔੜ/ਬਹੁਤਾਤ ਜਾਂ ਹੋਰ ਖ਼ੁਰਾਕੀ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਸਿੰਜਾਈ ਅਤੇ ਹੋਰ ਖ਼ੁਰਾਕੀ ਤੱਤਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਪੱਤਾ ਰੰਗ ਚਾਰਟ ਭੂਮੀ ਵਿਗਿਆਨ ਵਿਭਾਗ, ਬੀਜਾਂ ਦੀ ਦੁਕਾਨ-ਗੇਟ ਨੰਬਰ-1, ਪੀਏਯੂ, ਲੁਧਿਆਣਾ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। ਪੱਤਾ ਰੰਗ ਚਾਰਟ ਨਾ ਉਪਲੱਬਧ ਹੋਣ ਦੀ ਸੂਰਤ ਵਿੱਚ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਮਿੱਟੀਆਂ ਵਿੱਚ ਬੀਟੀ ਨਰਮੇ ਨੂੰ 90 ਕਿੱਲੋ ਯੂਰੀਆ/ਏਕੜ ਦੋ ਬਰਾਬਰ ਕਿਸ਼ਤਾਂ ਵਿੱਚ (ਬੂਟੇ ਵਿਰਲੇ ਕਰਨ ਸਮੇਂ ਅਤੇ ਫੁੱਲ ਨਿਕਲਣ ਸਮੇਂ) ਪਾ ਕੇ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਫ਼ਸਲ ਨੂੰ ਯੂਰੀਆ ਖਾਦ ਦੀ ਲੋੜ ਹਰ ਖੇਤ ਵਿੱਚ ਵੱਖ-ਵੱਖ ਹੁੰਦੀ ਹੈ, ਇੱਕ ਹੀ ਖੇਤ ਵਿੱਚ ਇਹ ਲੋੜ ਮੌਸਮੀ ਵਿਭਿੰਨਤਾ, ਫ਼ਸਲ ਦੀ ਸਾਂਭ-ਸੰਭਾਲ, ਕਾਸ਼ਤ ਵਿਧੀਆਂ, ਸਿੰਜਾਈ ਵਾਲੇ ਪਾਣੀ ਵਿੱਚ ਨਾਈਟ੍ਰੋਜਨ ਦੀ ਮਾਤਰਾ, ਖੇਤ ਵਿਚਲੇ ਜੀਵਕ ਮਾਦੇ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਨਾਲ ਵੀ ਬਦਲ ਜਾਂਦੀ ਹੈ। ਪੱਤਾ ਰੰਗ ਚਾਰਟ ਵਿਧੀ ਇਨ੍ਹਾਂ ਸਾਰੇ ਸਾਧਨਾਂ ਤੋਂ ਬੂਟੇ ਨੂੰ ਪ੍ਰਾਪਤ ਹੋਈ ਨਾਈਟ੍ਰੋਜਨ ਦਾ ਪਤਾ ਲਗਾਉਣ ਉਪਰੰਤ, ਲੋੜੀਂਦੀ ਹੋਰ ਯੂਰੀਆ ਖਾਦ ਨੂੰ ਠੀਕ ਮਾਤਰਾ ਵਿੱਚ ਵਰਤਣ ਲਈ ਸਹਾਇਤਾ ਕਰਦੀ ਹੈ। ਪੀਏਯੂ-ਪੱਤਾ ਰੰਗ ਚਾਰਟ ਵਿਧੀ ਦੀ ਵਰਤੋਂ ਨਾਲ ਔਸਤਨ 25 ਕਿਲੋ ਯੂਰੀਆ ਪ੍ਰਤੀ ਏਕੜ ਦੀ ਬੱਚਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|