• ਜਦ ਵੀ ਰੁਕੋ, ਤਾਂ ਇੰਜਣ ਬੰਦ ਕਰ ਦਿਓ। ਬਿਨਾਂ ਕੰਮ ਤੋਂ ਇੰਜਣ ਚਾਲੂ ਰਹਿਣ ਨਾਲ ਪ੍ਰਤੀ ਘੰਟਾ ਇੱਕ ਲੀਟਰ ਤੋਂ ਵੀ ਜ਼ਿਆਦਾ ਡੀਜ਼ਲ ਵਿਅਰਥ ਜਾਂਦਾ ਹੈ।
• ਈਂਧਨ ਟੈਂਕ, ਈਂਧਨ ਪੰਪ, ਈਂਧਨ ਇੰਜੈੱਕਟਰ ਅਤੇ ਈਂਧਨ ਲਈਨਾਂ ਦੀ ਜਾਂਚ ਕਰੋ ਕਿ ਕਿਤੋਂ ਤੇਲ ਤਾਂ ਨਹੀਂ ਰਿੱਸਦਾ। ਪ੍ਰਤੀ ਸੈਕਿੰਡ ਇੱਕ ਬੂੰਦ ਰਿਸਣ ਨਾਲ ਸਲਾਨਾ 2000 ਲੀਟਰ ਡੀਜ਼ਲ ਬਰਬਾਦ ਹੁੰਦਾ ਹੈ।
• ਧੂੰਆਂ ਛੱਡਣ ਵਾਲੇ ਟ੍ਰੈਕਟਰਾਂ ਵਿੱਚ ਈਂਧਨ ਦੀ ਜ਼ਿਆਦਾ ਖਪਤ ਹੁੰਦੀ ਹੈ ਅਤੇ ਇਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕਰਾਉਣੀ ਚਾਹੀਦੀ ਹੈ। ਨੋਜ਼ਲਾਂ ਦੀ ਜਾਂਚ ਕਰੋ ਅਤੇ ਈਂਧਨ ਇੰਜੈੱਕਸ਼ਨ ਪੰਪ ਦੀ ਥੋੜੇ-ਥੋੜੇ ਸਮੇਂ ਬਾਅਦ ਜਾਂਚ ਕਰਦੇ ਰਹੋ।
• ਫਿਸਲਣ ਵਾਲੇ ਪਹੀਏ ਡੀਜ਼ਲ ਬਰਬਾਦ ਕਰਦੇ ਹਨ। ਪਹੀਏ ਦੀ ਫਿਸਲਣ ਘੱਟ ਤੋਂ ਘੱਟ ਰੱਖਣ ਲਈ ਪਾਣੀ ਦਾ ਭਾਰ ਜਾਂ ਸਹੀ ਮਾਤਰਾ ਵਿੱਚ ਵਜ਼ਨ ਰੱਖੋ।
• ਟ੍ਰੈਕਟਰ ਦੇ ਟਾਇਰਾਂ ਨੂੰ ਠੀਕ ਸਮੇਂ 'ਤੇ ਰੀਲੱਗ ਕਰੋ। ਘਸੇ-ਪੁਰਾਣੇ ਟਾਇਰ ਖਿੱਚਣ-ਸ਼ਕਤੀ ਨੂੰ ਘੱਟ ਕਰਦੇ ਹਨ।
• ਇੰਜਣ ਦੀ ਹਾੱਰਸ ਪਾਵਰ ਅਨੁਸਾਰ ਹੀ ਵਰਤਣ ਲਈ ਸਾਜੋ-ਸਾਮਾਨ ਚੁਣੋ ਅਤੇ ਟ੍ਰੈਕਟਰ ਦੀ ਪ੍ਰਚਾਲਣ ਗਤੀ ਅਨੁਸਾਰ ਉਸਦਾ ਮੇਲ ਬਿਠਾ ਲਓ।
• ਲੰਬੀ ਦੂਰੀ ਤੱਕ ਸਿੱਧੇ ਹੱਲ ਚਲਾਓ ਅਤੇ ਟ੍ਰੈਕਟਰ ਬੇ-ਮਤਲਬ ਅਤੇ ਉਲਟਾ ਨਾ ਚਲਾਓ ਅਤੇ ਅਚਾਨਕ ਮੋੜ ਲੈਣਾ ਬੰਦ ਕਰੋ।
• ਟ੍ਰੈਕਟਰ ਦੀ ਉਚਿੱਤ ਦੇਖਭਾਲ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.